ਨੂਰਮਹਿਲ 23 ਫਰਵਰੀ ( ਨਰਿੰਦਰ ਭੰਡਾਲ )

ਸਤਿਗੁਰੂ ਮਾਤਾ ਸਦਿਕਸ਼ਾ ਜੀ ਦੀ ਕ੍ਰਿਪਾ ਨਾਲ ਅਤੇ ਗੁਰੂ ਪੂਜਾ ਦਿਵਸ ਦੇ ਮੌਕੇ ਤੇ ਸਫਾਈ ਤੇ ਰੁੱਖ ਲਗਾਓ ਮੁਹਿੰਮ ਚਲਾਈ ਗਈ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 66ਵੇਂ ਜਨਮ ਦਿਨ ਤੇ ਗੁਰੂ ਪੂਜਾ ਦਿਵਸ ਮਨਾਇਆ ਗਿਆ। ਸੰਤ ਨਿਰੰਕਾਰੀ ਮੰਡਲ ਬ੍ਰਾਂਚ ਨੂਰਮਹਿਲ ਵਲੋਂ ਸਰਕਾਰੀ ਹਸਪਤਾਲ ਨੂਰਮਹਿਲ ਦੀ ਸਫਾਈ ਮੁਹਿੰਮ ਵਿੱਚ ਭਾਈ ਸਾਹਿਬ ਮਨਜੀਤ ਸਿੰਘ ਮੁੱਖੀ , ਬ੍ਰਾਂਚ ਨੂਰਮਹਿਲ ਦੀ ਅਗਵਾਈ ਵਿੱਚ ਸੇਵਾਦਲ ਦੇ ਭਰਾ ਅਤੇ ਭੈਣਾਂ , ਐਸ ਐਨ ਸੀ ਐਫ ਦੇ ਨੌਜਵਾਨ ਅਤੇ ਸਾਧ ਸੰਗਤ ਦੇ ਤਕਰੀਬਨ 200 ਮੈਂਬਰਾਂ ਨੇ ਹਿਸਾ ਲਿਆ। ਇਸ ਸਫਾਈ ਮੁਹਿੰਮ ਵਿੱਚ ਹਸਪਤਾਲ ਦੇ ਬਾਹਰ ਪਾਰਕਾਂ ਅਤੇ ਗਰਾਉਂਡ ਦੀ ਸਫਾਈ ਤੋਂ ਇਲਾਵਾ ਰੁੱਖਾਂ ਨੂੰ ਕਲੀ ਕੀਤੀ ਗਈ ਜਿਥੇ ਸਫਾਈ ਉੱਥੇ ਖੁਦਾਈ ਮਾਨਵਤਾ ਨੂੰ ਸੰਦੇਸ਼ ਆਗਜਨ ਨੂੰ ਦਿੱਤਾ ਗਿਆ ਅਤੇ ਬਿਲਗਾ ਰੋਡ ਤੇ 100 ਦਰਖਤ ਵੀ ਲਗਾਏ ਗਏ। ਇਸ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਅਤੇ ਸਟਾਫ ਨੇ ਪੂਰਾ ਸ਼ਹਿਯੋਗ ਦਿੱਤਾ।