{ਇਲਾਕੇ ਦੀ ਸੁੱਖ ਸ਼ਾਂਤੀ ਵਾਸਤੇ ਲੱਖਾਂ ਦੇ ਦਾਤੇ ਦਾ ਗਦਰੀ ਬਾਬਿਆਂ ਨੂੰ ਸਮਰਪਿਤ ਛਿੰਝ ਮੇਲਾ ਚੀਮਿਆਂ ਦਾ ਚੀਮਾਂ ਕਲਾਂ , ਚੀਮਾਂ ਖੁਰਦ}

(ਨੂਰਮਹਿਲ ਤੋ ਨਰਿੰਦਰ ਭੰਡਾਲ ਦੀ ਰਿਪੋਰਟ)

27 ਫਰਵਰੀ 2020 ਦਿਨ ਵੀਰਵਾਰ ਕਰਵਾਇਆ ਜਾਂ ਰਿਹਾ ਹੈ। ਇਸ ਛਿੰਝ ਮੇਲੇ ਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਐਮ ਐਲ ਏ ਨਕੋਦਰ ਅਤੇ ਸ. ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਕਾਂਗਰਸ ਨਕੋਦਰ ਮੁੱਖ ਮਹਿਮਾਨ ਹੋਣਗੇ। ਪਟਕੇ ਦੀ ਪਹਿਲੀ ਕੁਸ਼ਤੀ ਦਾ ਇਨਾਮ 71,000 ਰੁਪਏ ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ( ਯੂ,ਐਸ,ਏ ) ਦੇ ਪਰਿਵਾਰ ਵਲੋਂ , ਪਟਕੇ ਦੀ ਦੂਸਰੀ ਕੁਸ਼ਤੀ ਦਾ ਇਨਾਮ 51,000 ਰੁਪਏ ਸਵ, ਗੁਰਪਾਲ ਸਿੰਘ ਚੀਮਾਂ , ਤੀਰਥ ਸਿੰਘ ਸ਼ਾਮਪੁਰ , ਪਟਕੇ ਦੀ ਤੀਸਰੀ ਕੁਸ਼ਤੀ ਦਾ ਇਨਾਮ 31,000ਰੁਪਏ ਸਵ ਤਰਸੇਮ ਸਿੰਘ ਦੇ ਪ੍ਰਵਿਰ ਵਲੋਂ ਅਤੇ ਪਟਕੇ ਦੀ ਚੌਥੀ ਕੁਸ਼ਤੀ ਦਾ ਇਨਾਮ 21,000 ਰੁਪਏ ਸੁਰਜੀਤ ਰਾਮ ਬੈਸ ਅਤੇ ਮੰਗਾ ਸਿੰਘ ਬੈਸ ਨੂਰਮਹਿਲ ਦੇ ਪਰਿਵਾਰ ਵਲੋਂ ਦਿੱਤਾ ਗਿਆ। ਪਹੁੰਚ ਰਹੇ ਇਨਾਮੀ ਪਹਿਲਵਾਨ ਪ੍ਰਤਿਪਾਲ ਫਗਵਾੜਾ , ਧਰਮਿੰਦਰ ਕੁਹਾਲੀ , ਮੀਤ ਕੁਹਾਲੀ , ਮਿਲਾਦ ਇਰਾਨੀ , ਭੂਪਿੰਦਰ ਅਜਨਾਲਾ , ਅਮਨਾ ਬਾਹੜੋਵਾਲ , ਸੁਮਿਤ ਪਟਿਆਲਾ ਅਤੇ ਗਾਮਾ ਧੁਲੇਤਾ ਆਪਣੇ ਕੁਸ਼ਤੀ ਦੇ ਜੌਹਰ ਦਿਖਾਉਣਗੇ। ਅਖਾੜਾ ਅਗੋਜਿਆਂ ਦਾ ਦੁਪਿਹਰ 11.00 ਵਜੇ ਤੋਂ ਲੈ ਕੇ 1.00 ਵਜੇ ਤੱਕ ਪਰੋਗ੍ਰਾਮ ਪੇਸ਼ ਕੀਤਾ ਜਾਵੇਗਾ। ਇਸ ਛਿੰਝ ਮੇਲੇ ਦੀ ਜਾਣਕਾਰੀ ਖੁਸ਼ਪਾਲ ਚੀਮਾਂ ਨੇ ਦਿੱਤੀ।