(ਅਸ਼ੋਕ ਲਾਲ)
ਨੂਰਮਹਿਲ-ਫਿਲੌਰ ਦੀ ਮੇਨ ਰੋਡ ਤੇ ਸ਼ਾਹੀ ਕਿਲਾ ਪੈਲੇਸ ਅਤੇ ਐਕਸਿਸ ਬੈਂਕ ਦੇ ਬਿਲਕੁਲ ਕੋਲ ਇੱਕ ਗਊ ਮਾਤਾ ਮੈਨਹੋਲ ਵਿੱਚ ਪਤਾ ਨਹੀਂ ਕਦੋਂ ਅਤੇ ਕਿੰਝ ਧੱਸ ਗਈ? ਮਿਲੀ ਸੂਚਨਾ ਮੁਤਾਬਕ ਇਹ ਮੈਨਹੋਲ ਲਗਭਗ ਇੱਕ ਸਾਲ ਤੋਂ ਬਿਨਾਂ ਢੱਕਣ ਤੋਂ ਇੰਝ ਹੀ ਨੰਗਾ ਪਿਆ ਹੋਇਆ ਸੀ ਕਿ ਇੱਕ ਭਾਰੀ, ਬੇਸਹਾਰਾ, ਬੇਜੁਬਾਨ ਗਊ ਮਾਤਾ ਪਤਾ ਨਹੀਂ ਕਿੰਨੀ ਮੁਸ਼ਕਿਲ ਨਾਲ ਡਿਗਦੀ ਢਹਿੰਦੀ ਹੋਈ ਇਸ ਨੰਗੇ ਪਏ ਮੈਨਹੋਲ ਵਿੱਚ ਧੱਸ ਗਈ ? ਜਿਸਦੀ ਸੂਚਨਾ ਮਿਲਦੇ ਹੀ ਨੂਰਮਹਿਲ ਦੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਮੌਕਾ ਪਰ ਪਹੁੰਚੇ ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਜੇ.ਸੀ.ਬੀ ਮਸ਼ੀਨ ਦੀ ਵਰਤੋਂ ਕਰਕੇ ਗਊ ਮਾਤਾ ਦੀ ਜਾਨ ਨੂੰ ਬਚਾਇਆ। ਗਊ ਮਾਤਾ ਦੀ ਸਕਿਨ ਨੂੰ ਦੇਖਕੇ ਪਤਾ ਲਗਦਾ ਸੀ ਕਿ ਗਊ ਮਾਤਾ ਕਾਫੀ ਦਿਨਾਂ ਤੋਂ ਇਸ ਮੈਨਹੋਲ ਵਿੱਚ ਫੱਸੀ ਹੋਈ ਹੋਵੇਗੀ। ਗਊ ਸੇਵਾ ਦਲ ਨੂਰਮਹਿਲ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਨੰਬਰਦਾਰ ਯੂਨੀਅਨ, ਰਾਮ ਲੀਲਾ ਕਮੇਟੀ ਦੇ ਸੇਵਾਦਾਰਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਤੋਂ ਮੰਗ ਕੀਤੀ ਹੈ ਕਿ ਮੈਨਹੋਲ ਨੂੰ ਨੰਗਾ ਛੱਡਣ ਵਾਲੇ ਲਾਪਰਵਾਹ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂਕਿ ਅੱਗੇ ਤੋਂ ਕੋਈ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸਤੋਂ ਇਲਾਵਾ ਨੂਰਮਹਿਲ ਵਿੱਚ ਉੱਚੇ-ਨੀਵੇਂ ਅਤੇ ਨੰਗੇ ਮੈਨਹੋਲ ਵਾਲੀਆਂ ਹੌਂਦੀਆਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਠੀਕ ਕਰਵਾਇਆ ਜਾਵੇ।