ਨੂਰਮਹਿਲ (ਪਾਰਸ ਨਈਅਰ)— ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਢਾਡੀ ਦਰਬਾਰ ਮਿਤੀ 24 ਨਵੰਬਰ 2019 ਦਿਨ ਐਤਵਾਰ ਨੂੰ
ਗੁਰੂਦੁਆਰਾ ਉੱਚੀਆਂ ਹਵੇਲੀਆਂ ਤਲਵਣ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਰਦਾਰ ਅਮਨਦੀਪ ਸਿੰਘ ਫਰਵਾਲਾ ਪ੍ਰਧਾਨ ਮੀਰੀ ਪੀਰੀ ਮੰਜਕੀ ਢਾਡੀ ਸਭਾ ਨੇ ਦੱਸਿਆ ਕਿ 22 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਵੇਗਾ। 24 ਨਵੰਬਰ ਨੂੰ ਅਖੰਡ ਪਾਠ ਸਾਹਿਬ ਦਾ ਸਵੇਰੇ 10:30 ਵਜੇ ਭੋਗ ਪਾਉਣ ਉਪਰੰਤ ਪਹੁੰਚੇ ਢਾਡੀ ਜੱਥਿਆਂ ਗਿਆਨੀ ਬੂਟਾ ਸਿੰਘ ਔਜਲਾ, ਗਿਆਨੀ ਜਰਨੈਲ ਸਿੰਘ ਬੈਂਸ, ਗਿਆਨੀ ਅਮ੍ਰਿੰਤਦੀਪ ਸਿੰਘ ਸੇਵਕ ਅਤੇ ਗਿਆਨੀ ਰਾਜਵਿੰਦਰ ਸਿੰਘ ਖਾਲਸਾ ਵਲੋਂ ਹਾਜ਼ਰੀ ਲਗਵਾਈ ਜਾਵੇਗੀ। ਇਸ ਮੌਕੇ ਅਤੁੱਟ ਲੰਗਰ ਵੀ ਚੱਲੇਗਾ।