ਨੂਰਮਹਿਲ 21 ਫਰਵਰੀ ( ਨਰਿੰਦਰ ਭੰਡਾਲ )

ਅੱਜ ਨੂਰਮਹਿਲ ਵਿਖੇ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਮੰਦਿਰ ਸਾਧੂ ਰਾਮ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਤਲਵਣ ਚੌਕ , ਦਾਣਾ ਮੰਡੀ , ਨਵਾਂ ਬੱਸ ਅੱਡਾ , ਪੁਰਾਣਾ ਬੱਸ ਅੱਡਾ , ਸਿੱਧੂ ਮਾਰਕੀਟ , ਸਬਜ਼ੀ ਮੰਡੀ , ਲੰਮਾ ਬਜ਼ਾਰ , ਜਲੰਧਰੀ ਗੇਟ , ਮੰਦਿਰ ਬਾਬਾ ਭੂਤ ਨਾਥ ਆ ਕਿ ਸਮਾਪਤ ਹੋਈ। ਇਸ ਯਾਤਰਾ ਤੇ ਭੋਲੇ ਸ਼ੰਕਰ ਦੀਆਂ ਵੱਖ -ਵੱਖ ਤਰਾਂ ਝਾਕੀਆਂ ਕੱਢਿਆ ਗਈਆਂ। ਨੂਰਮਹਿਲ ਵਿਖੇ ਭੋਲੇ ਸ਼ੰਕਰ ਦੇ ਸ਼ੁਭ ਮੌਕੇ 150 ਦੇ ਕਰੀਬ ਵੱਖ – ਵੱਖ ਤਰਾਂ ਦੇ ਲੰਗਰ ਲਗਾਏ ਗਏ। ਭੋਲੇ ਸ਼ੰਕਰ ਦੇ ਭਗਤਾਂ ਨੇ ਭੋਲੇ ਸ਼ੰਕਰ ਦੇ ਭਜਨਾਂ ਤੇ ਭੰਗੜੇ ਅਤੇ ਭੋਲੇ ਸ਼ੰਕਰ ਦੇ ਜੈਕਰਿਆ ਨਾਲ ਸਾਰਾ ਨੂਰਮਹਿਲ ਗੂੰਜ ਉੱਠਿਆ।
ਇਸ ਮੌਕੇ ਪ੍ਰਧਾਨ ਰਾਜ ਕੁਮਾਰ ਮੈਹਨ , ਚੌਧਰੀ ਸੰਤੋਖ ਸਿੰਘ ਐਮ ਪੀ ਜਲੰਧਰ , ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਐਮ ਐਲ ਏ ਨਕੋਦਰ , ਪ੍ਰਧਾਨ ਜਗਤਮੋਹਨ ਸ਼ਰਮਾਂ ਨਗਰ ਕੌਸ਼ਲ ਨੂਰਮਹਿਲ , ਜੰਗ ਬਹਾਦਰ ਕੋਹਲੀ ਕੋਸਲਰ, ਰਕੇਸ਼ ਕਲੇਰ ਕੌਂਸਲਰ , ਰਾਜਾ ਮਿਸ਼ਰ , ਗੁਰਦੀਪ ਸਿੰਘ ਤੱਗੜ ਸਾਬਕਾ ਸਰਪੰਚ , ਮੁਕੇਸ਼ ਭਾਰਦਵਾਜ , ਸੁਰਿੰਦਰ ਕੁਮਾਰ ਸ਼ਰਮਾਂ , ਸੰਜੂ ਸ਼ਰਮਾਂ , ਰਾਜੀਵ ਢੰਡ , ਪੱਪੀ ਮੈਹਨ , ਬਲਵੀਰ ਚੰਦ ਕੋਲਧਾਰ ਕੌਸਲਰ , ਬਲਵਿੰਦਰ ਬਾਲੂ , ਰਾਜ ਕੁਮਾਰ ਸਹੋਤਾ ਕੌਸਲਰ , ਗਨੀ ਕੰਦੋਲਾ ਕਲਾਂ , ਸਾਈ ਉਸਤਾਦ ਸ਼ਾਹ ਜੀ ਉਮਰਪੁਰ ਵਾਲੇ , ਯੁਗੇਸ਼ ਬਿੱਟੂ , ਸੋਨੂੰ ਉਮਰਪੁਰ ਵਾਲੇ , ਓਮ ਪਕਾਸ਼ ਕੁੰਦੀ , ਜਸਵੀਰ ਸਹਿਜਲ , ਸੁਰਜੀਤ ਕੁਮਾਰ , ਸੋਨੂੰ ਠੇਕੇਦਾਰ , ਅਸ਼ੋਕ ਸੰਧੂ , ਵਿਨੋਦ ਜੱਸਲ ਕੌਸਲਰ , ਗੋਬਿੰਦ ਮੱਲ , ਜਤਿੰਦਰ ਸਿੰਘ ਰੂਪਰਾ , ਮਲੂਕ ਰਾਮ ਪੀ ਏ ਸਮਰਾ ਜੀ , ਇੰਦਰਪਾਲ ਸਿੰਘ ਮੱਕੜ , ਸੰਦੀਪ ਸ਼ਰਮਾਂ , ਰਾਜ ਬਹਾਦਰ ਸੰਧੀਰ , ਦਵਿੰਦਰ ਸੰਧੂ , ਮਨੀਸ਼ ਕੁਮਾਰ ਕਾਲੀ , ਅਭਿਸ਼ੇਕ ਸ਼ਰਮਾਂ , ਮਨਮੋਹਨਗੌਤਮ ਸ਼ਰਮਾਂ , ਭੂਸ਼ਨ ਸ਼ਰਮਾਂ ,ਚੇਤਨ ਤਿਵਾੜੀ , ਵਿਜੈ ਟਿੰਗਰਾਂ ਹਾਜ਼ਰ ਸਨ। ਇਸ ਮੌਕੇ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਮਹਾਂਸ਼ਿਵਰਾਤ੍ਰੀ ਤੇ ਵੱਖ ਵੱਖ ਥਾਵਾਂ ਤੇ ਨਾਕਾ ਬੰਦੀ ਕਰਕੇ ਪੁਲਿਸ ਤਇਨਾਤ ਕੀਤੀ ਹੋਈ ਸੀ। ਕੋਈ ਵੀ ਮਾੜਾ ਅਨੁਸਾਰ ਮਾਰੀ ਹਰਕਤ ਨਾਂ ਕਰ ਸਕੇ।