ਨੂਰਮਹਿਲ 9 ਜਨਵਰੀ ( ਨਰਿੰਦਰ ਭੰਡਾਲ )

ਪੀ ,ਐੱਸ , ਈ , ਬੀ ਇੰਪਲਾਈਜ਼ ਜੁਆਇੰਟ ਫੋਰਸ ਦੇ ਸੱਦੇ ਤੇ ਨੂਰਮਹਿਲ ਸਬ – ਡਵੀਜ਼ਨ ਵਿੱਚ ਕੰਮ ਠੱਪ ਕਰਕੇ ਹੜਤਾਲ ਟੀ ,ਐੱਸ , ਯੂ ਦੇ ਪ੍ਰਧਾਨ ਸੈਮੂਅਲ ਮਸੀਹ ਦੀ ਪ੍ਰਧਾਨਗੀ ਹੇਠ ਕੀਤੀ ਗਈ। ਰੈਲੀ ਨੂੰ ਸਬੋਧਨ ਕਰਦਿਆਂ ਟੀ ,ਐੱਸ ,ਯੂ ਚੀਫ ਆਰਗੇਨਾਈਜ਼ਰ ਗੁਰਕਮਲ ਸਿੰਘ ਨੇ ਦੱਸਿਆ ਕਿ ਅੱਜ ਦਾ ਹੜਤਾਲ ਕੇਂਦਰ ਸਰਕਾਰ ਦੀਆਂ ਮੁਲਜ਼ਮਾਂ ਮਾਰੂ ਨੀਤੀਆਂ , ਆਰਥਿਕ ਅਤੇ ਫਾਸੀਬਾਦ ਦੀਆਂ ਨੀਤੀਆਂ ਦੇ ਖਿਲਾਫ ਕੀਤੀ ਜਾਂ ਰਹੀ ਹੈ। ਸਰਕਾਰਾਂ ਨੇ ਨਵੀ ਭਾਰਤੀ ਬਿਲਕੁਲ ਬੰਦ ਕੀਤੀ ਹੈ। ਤੇ ਘੱਟ ਮੁਲਾਜਮਾਂ ਨਾਲ ਹੀ ਡੰਗਟਪਾਈ ਕਰ ਰਹੀ ਹੈ। ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪ੍ਰਈਵੇਟ ਥਰਮਲਾ ਤੇ ਮਹਿੰਗੀ ਬਿਜਲੀ ਖਰੀਦ ਕੇ ਲੋਕਾਂ ਤੇ ਵਾਯੂ ਆਰਥਿਕ ਬੋਝ ਪਾਇਆ ਜਾਂ ਰਿਹਾ ਹੈ। ਮੁਲਜ਼ਮਾਂ ਦੀ ਪੋ ਡਵੀਜਨ ਅਤੇ ਡੀ.ਏ.ਦੀਆਂ ਕਿਸਤਾਂ ਸਮੇਂ ਸਿਰ ਜਾਰੀ ਨਹੀ ਕੀਤੀਆਂ ਜਾਂ ਰਹੀਆਂ ਪ੍ਰੰਤੂ ਮੁਲਾਜਮਾਂ ਦੀ ਤਨਖਾਹ ਵਿੱਚੋ ਜਬਰੀ 200 ਰੁਪਏ ਪ੍ਰਤੀ ਮਹੀਨਾ ਕੱਟਿਆਂ ਜਾਂ ਰਿਹਾ ਹੈ। ਜੇਕਰ ਸਰਕਾਰਾਂ ਇਹਨਾਂ ਨੀਤੀਆਂ ਨੂੰ ਵਾਪਿਸ ਨਹੀਂ ਲੈਦੀਆਂ ਤਾਂ ਅੱਗੇ ਤੇ ਇਸਤੇ ਤਿੱਖਾ ਸੰਘਰਸ਼ ਕੀਤੇ ਜਾਣਗੇ। ਹੈਰੀ ਨੂੰ ਹੋਰਨਾਂ ਤੇ ਇਲਾਵਾ ਸ਼ਿੰਦਰ ਸਿੰਘ ਸਕੱਤਰ ਟੀ,ਐੱਸ ,ਯੂ ਸੀ ,ਡੀ, ਰਣਬੀਰ ਸਿੰਘ , ਅਨੂਪ ਕੁਮਾਰ , ਤਿਲਕ ਰਾਜ , ਵਿਜੈ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।