ਨੂਰਮਹਿਲ 27 ਜਨਵਰੀ

( ਨਰਿੰਦਰ ਭੰਡਾਲ )

ਅੱਜ ਪਿੰਡ ਭੰਡਾਲ ਹਿੰਮਤ ਦੇ ਨੰਬਰਦਾਰ ਤੇਜੂ ਰਾਮ ਨੰਬਰਦਾਰ ਲੱਲੀ ਨੂੰ ਉਸ ਸਮੇਂ ਸਦਮਾਂ ਲੱਗਾ ਜਦੋ ਉਸ ਦੀ ਧਰਮ ਪੱਤਨੀ ਸੱਤਿਆਂ ਦੇਵੀ ਦਾ ਦੇਹਾਂਤ ਹੋ ਗਿਆ। ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨਾਂ ਦੇ ਜੱਦੀ ਪਿੰਡ ਸਮਸ਼ਾਨਘਾਟ ਵਿਖੇ ਸੰਸਾਕਰ ਕੀਤਾ ਗਿਆ। ਇਸ ਮੌਕੇ ਲੱਲੀ ਪਰਿਵਾਰ ਨਾਲ ਵੱਖ -ਵੱਖ ਧਾਰਮਿਕ,ਸਮਾਜਿਕ,ਰਾਜਨੀਤਿਕ ਪਾਰਟੀਆਂ ਅਤੇ ਪ੍ਰੈਸ ਕਲੱਬਾਂ ਮੈਬਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੁੱਖ ਦੀ ਲੜੀ ਨੂੰ ਦੇਖਦੇ ਹੋਏ ਅੰਤਿਮ ਅਰਦਾਸ 4 ਫਰਵਰੀ 2020 ਦਿਨ ਮੰਗਲਵਾਰ 1.00 ਤੋਂ 2.00 ਵਜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਹੋਵੇਗੀ।