ਨੂਰਮਹਿਲ 1 ਫਰਵਰੀ

( ਨਰਿੰਦਰ ਭੰਡਾਲ )

ਨੂਰਮਹਿਲ ਇਲਾਕੇ ਦੀਆਂ ਸੰਸਥਾਵਾਂ ਨੂੰ ਉਸ ਸਮੇ ਨਾ ਪੂਰਾ ਹੋਣ ਵਾਲਾ ਅਚਾਨਕ ਘਾਟਾ ਪੈ ਗਿਆ। ਜਦੋ ਸ਼੍ਰੀ ਦਮਨਦੱਤ ਤਕਿਆਰ , ਪੁਸ਼ੀ ਤਕਿਆਰ ਮੈਮੋਰੀਅਲ ਆਰੀਆ ਕਾਲਜ ਅਤੇ ਆਰੀਆ ਵਿੱਦਿਅਕ ਸੰਸਥਾਵਾਂ ਦੇ ਲਾਈਵ ਟਾਈਮ ਵਾਉਡਰ ਬੀਤੇ ਦਿਨ ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਰ ਗਏ। ਸਵਰਗਵਾਸੀ ਸ਼੍ਰੀ ਦਮਨਦੱਤ ਤਕਿਆਰ ਇਸ ਸਮੇ ਇੰਗਲੈਂਡ ਵਿਖੇ ਸਿਰ ਜੋੜ ਯਤਨਾਂ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਸਦਕਾ ਹੀ ਉਨ੍ਹਾਂ ਦੀ ਸੁਪਤਨੀ ਸ਼੍ਰੀਮਤੀ ਪੁਸ਼ੀ ਤਕਿਆਰ ਦੀ ਯਾਦ ਵਿੱਚ ਪੀ.ਟੀ.ਐਮ ਆਰੀਆ ਕਾਲਜ ਪਿਛਲੇ 25 ਸਾਲਾਂ ਤੋਂ ਲੜਕੀਆਂ ਦੀ ਉਚੇਚੀ ਵਿਦਿਆ ਦਾ ਚਾਨਣ ਮੁਨਾਰਾ ਬਣਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਰਹਿ ਨੁਮਾਈ ਹੇਠ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ, ਆਰੀਆ ਪ੍ਰਾਇਮਰੀ ਸਕੂਲ , ਆਰੀਆ ਮਾਡਲ ਸਕੂਲ ਅਤੇ ਆਰੀਆ ਕਾਲਜ ( ਲੜਕੇ ) ਨੂਰਮਹਿਲ ਵਿਖੇ ਹਜਾਰਾਂ ਹੀ ਨਹੀਂ ਲੱਖਾਂ ਵਿਦਿਆਰਥਿਆਂ ਨੂੰ ਪਿਛਲੇ ਕੁਝ ਸਾਲਾਂ ਤੋਂ ਸਿੱਖਿਆ ਪ੍ਰਦਾਨ ਕਰ ਰਹੇ ਹਨ। ਸਵਰਗਵਾਸੀ ਸ਼੍ਰੀ ਦਮਨਦੱਤ ਤਕਿਆਰ ਸਿੱਖਿਆ ਦੇ ਪ੍ਰਸਾਰ ਤੋਂ ਇਲਾਵਾਂ ਸਮਾਜ ਸੇਵਕ ਵੀ ਸਨ। ਉਨਾਂ ਵੱਲੋ ਸਮਾਜ ਦੇ ਹਰ ਵਰਗ ਦੀ ਤਨ- ਮਨ ਧਨ ਵਜੋਂ ਸੇਵਾ ਕੀਤੀ ਜਾਂਦੀ ਰਹੀ। ਉਨ੍ਹਾਂ ਦਾ ਅਚਾਨਕ ਸਵਰਗਵਾਸ ਹੋਣ ਨਾਲ ਨੂਰਮਹਿਲ ਵਿੱਦਿਅਕ ਸੰਸਥਾਵਾ ਨੂੰ ਉਨਾਂ ਵਰਗੀ ਮਹਾਨ ਸਖਸ਼ੀਅਤ ਦੀ ਪੂਰਤੀ ਕਰਨੀ ਕਦੇ ਸੰਭਵ ਨਹੀਂ ਹੋ ਸਕੇਗੀ। ਇਸ ਮੌਕੇ ਤੇ ਪ੍ਰਿਸੀਪਲ ਡਾਕਟਰ ਤਜਿੰਦਰ ਕੌਰ , ਸ਼੍ਰੀ ਓਮ ਪ੍ਰਕਾਸ਼ ਕੁੰਦੀ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਧਾਨ , ਸ਼੍ਰੀ ਮਨੋਹਰ ਲਾਲ ਤਕਿਆਰ ਕਾਲਜ ਪ੍ਰਬੰਧਕ ਕਮੇਟੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ , ਸਾਬਕਾ ਪ੍ਰਿਸੀਪਲ ਜਰਨੈਲ ਸਿੰਘ ਢੋਡ ,ਅਨਿਲ ਚੰਨਣ ਪ੍ਰਿਸੀਪਲ , ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਉਨ੍ਹਾਂ ਦੇ ਅਚਾਨਕ ਸਵਰਗਵਾਸ ਹੋਣ ਦਾ ਡੂੰਘਾ ਸ਼ੋਕ ਜਾਹਿਰ ਕਰਦੇ ਹੋਏ ਅੱਜ ਇੱਕ ਸ਼ੋਕ ਸਭਾ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।