ਸਕੂਲ ਦੇ ਪ੍ਰਿਸੀਪਲ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਕਾਇਤ – ਪ੍ਰਿਸੀਪਲ ਚੰਨਣ

ਨੂਰਮਹਿਲ 7 ਜਨਵਰੀ ( ਨਰਿੰਦਰ ਭੰਡਾਲ ) ਨੂਰਮਹਿਲ ਵਿੱਚ ਅੱਜ ਡੀ ਐਸ ਪੀ ਵਲਸਤਾ ਗੁਪਤਾ ਨੇ ਸ਼ਹਿਰ ਦਾ ਦੌਰਾ ਕੀਤਾ। ਉਨ੍ਹਾਂ ਸ਼ਹਿਰ ਵਿੱਚ ਦੁਕਾਨਦਾਰਾਂ ,ਰੇਹੜੀਆਂ ਅਤੇ ਸੜਕਾ ਉੱਪਰ ਗੱਡੀਆਂ ਖੜੀਆਂ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਜਿਹਨਾਂ ਲੋਕਾਂ ਨੇ ਸੜਕਾਂ ਉੱਪਰ ਨਜ਼ਾਇਜ ਕਬਜ਼ੇ ਕੀਤੇ ਹੋਏ ਹਨ। ਪੱਤਰਕਾਰਾਂ ਨਾਲ ਗੱਲ ਬਾਤ ਸਾਂਝੀ ਕਰਦਿਆਂ ਡੀ.ਐਸ.ਪੀ ਵਲਸਲਾ ਗੁਪਤਾ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਇਤਿਹਾਸਿਕ ਸਰਾ , ਸਕੂਲ,ਕਾਲਜ ਦੇ ਸਾਹਮਣੇ ਲੱਗੀਆਂ ਮੀਟ , ਮੱਛੀ , ਸਿਗਰਟ, ਤਬਾਕੂ ਆਦਿ ਦੀਆਂ ਦੁਕਾਨਾਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਉਨ੍ਹਾਂ ਥਾਣਾ ਮੁੱਖੀ ਜਤਿੰਦਰ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਕੱਲ ਤੇ ਇਸ ਸੜਕ ਉਤੇ ਬੈਰੀਅਰ ਲਗਵਾਉਣ ਤਾਂ ਜੋ ਇਸ ਸੜਕ ਤੇ ਗੱਡੀਆਂ ਦੀ ਪਾਰਕਿੰਗ ਨੂੰ ਰੋਕਿਆ ਜਾਵੇ। ਉਨ੍ਹਾਂ ਮੀਟ , ਮੱਛੀ ਵਾਲੀਆਂ ਰੇਹੜੀਆਂ ਨੂੰ ਵੀ ਹਟਾਉਣ ਲਈ ਕਿਹਾ। ਜਿਕਰਯੋਗ ਹੈ ਕਿ ਸ਼ਹਿਰ ਵਿੱਚ ਨਜਾਇਜ ਕਬਜਿਆਂ ਤੋਂ ਕੀਤੀ ਗਈ ਪਾਰਕਿੰਗ ਨਾਲ ਆਮ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਜੂਝ ਰਿਹਾ ਹੈ। ਇਸ ਵੱਡੀ ਸਮੱਸਿਆ ਦੇਖਦਿਆਂ ਸਕੂਲ ਪ੍ਰਬੰਧਕ ਕਮੇਟੀ ਤੇ ਪ੍ਰਿਸੀਪਲ ਅਨਿਲ ਚੰਨਣ ਨੇ ਇੱਕ ਲਿਖਤੀ ਸ਼ਕਾਇਤ ਡੀ,ਸੀ ,ਜਲੰਧਰ ਨੂੰ ਦਿੱਤੀ ਸੀ। ਹੁਣ ਦੇਖਣਾ ਹੈ ਇਹ ਹੋਵੇਗਾ ਕਿ ਸ਼ਹਿਰ ਵਿੱਚੋ ਨਜਾਇਜ ਕਬਜ਼ੇ ਹਟਾਏ ਜਾਂਦੇ ਹਨ ਜਾ ਇਹ ਕਾਰਵਾਈ ਇਥੋਂ ਹੀ ਬੰਦ ਹੋ ਜਾਂਦੀ ਹੈ।
ਕੈਪਸ਼ਨ ਡੀ ਐਸ ਪੀ ਨਕੋਦਰ ਵਲਸਤਾ ਗੁਪਤਾ ਨੂਰਮਹਿਲ ਪੱਤਰਕਾਰਾਂ ਨੂੰ ਕੀਤੇ ਗਏ ਨਜਾਇਜ ਕਬਜਿਆਂ ਖਿਲਾਫ ਕੀਤੀ ਗਈ ਕਾਰਵਾਈ ਦੱਸਦੇ ਹੋਏ ਅਤੇ ਦੂਸਰੇ ਪਾਸੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿਸੀਪਲ ਅਨਿਲ ਚੰਨਣ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਕਾਇਤ ਬਾਰੇ ਜਾਣਕਾਰੀ ਦਿੰਦਾ ਹੋਇਆ।