ਫੋਟੋ : ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ, ਲਾਇਨ ਬਬਿਤਾ ਸੰਧੂ, ਦਿਨਕਰ ਸੰਧੂ, ਗੁਰਵਿੰਦਰ ਸੋਖਲ ਅਤੇ ਹੋਰਾਂ ਪਤਵੰਤਿਆਂ ਵੱਲੋਂ ਫਲ ਵੰਡਣ ਮੌਕੇ ਦੀ ਇੱਕ ਤਸਵੀਰ।

(ਰਿਪੋਰਟ ਅਸ਼ੋਕ ਲਾਲ)

ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਲਾਇਨ ਬਬਿਤਾ ਸੰਧੂ ਵੱਲੋਂ ਆਪਣੇ ਵਿਆਹ ਦੀ 30ਵੀਂ ਵਰ੍ਹੇਗੰਢ ਸੰਪੂਰਣ ਹੋਣ ਦੀ ਖੁਸ਼ੀ ਵਿੱਚ ਸਮਾਜ ਸੇਵਾ ਦਾ ਇੱਕ ਨੇਕ ਕਾਰਜ ਕੀਤਾ ਅਤੇ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ, ਚੂਹੇਕੀ ਪੈਟਰੋਲ ਪੰਪ ਵਿਖੇ ਅੱਖਾਂ ਦੀ ਫ੍ਰੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ। ਇਸ ਦਿਨ ਭਾਰੀ ਮੀਂਹ ਹੋਣ ਦੇ ਬਾਵਜੂਦ ਇਸ ਸਮਾਜ ਸੇਵੀ ਕੈਂਪ ਵਿੱਚ ਕਰੀਬ 950 ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ‘ਚੋਂ 325 ਲੋਕਾਂ ਨੇ ਅੱਖਾਂ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਤੇ 16 ਲੋਕਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਚੁਣੇ ਗਏ ਮਰੀਜਾਂ ਦੇ ਬਿਲਗਾ ਜਨਰਲ ਹਸਪਤਾਲ ਬਿਲਗਾ ਵਿਖੇ ਫਾਕੋ ਟੈਕਨੋਲੋਜੀ ਆਪ੍ਰੇਸ਼ਨ ਕਰਕੇ ਨਾਲ ਲੈਂਜ ਪਾਏ ਗਏ ਅਤੇ ਇਹ ਆਪ੍ਰੇਸ਼ਨ ਸੀ.ਐਮ.ਸੀ & ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਪ੍ਰੋਫੈਸਰ ਨਿਤਿਨ ਬਤਰਾ ਜੀ (ਹੈਡ ਆਫ਼ ਡਿਪਾਰਟਮੈਂਟ) ਨੇ ਆਪਣੇ ਕਰ ਕਮਲਾਂ ਨਾਲ ਕੀਤੇ।
ਇਸ ਮੌਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਅਤੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਵਿਸ਼ੇਸ਼ ਸਕੱਤਰ ਲਾਇਨ ਬਬਿਤਾ ਸੰਧੂ, ਸਮਾਜ ਸੇਵੀ ਗੁਰਵਿੰਦਰ ਸਾਬੀ ਸੋਖਲ, ਪੈਟਰੋਲ ਪੰਪ ਦੇ ਐਮ.ਡੀ ਦਿਨਕਰ ਸੰਧੂ, ਸੀਤਾ ਰਾਮ ਸੋਖਲ, ਗੁਰਛਾਇਆ ਸੋਖਲ, ਬਿਲਗਾ ਹਸਪਤਾਲ ਦੇ ਪ੍ਰਬੰਧਕ ਆਲੋਕ ਕੁਮਾਰ, ਡਾਕਟਰ ਰੂਬੀ ਸਿੰਘ ਨੇ ਆਪ੍ਰੇਸ਼ਨ ਕਰਵਾ ਚੁੱਕੇ ਮਰੀਜਾਂ ਦਾ ਹਾਲ ਚਾਲ ਪੁੱਛਣ ਉਪਰੰਤ ਸਭ ਨੂੰ ਐਨਕਾਂ ਦਿੱਤੀਆਂ ਅਤੇ ਫਲ ਵੰਡੇ। ਸੀ.ਐਮ.ਸੀ & ਹਸਪਤਾਲ ਲੁਧਿਆਣਾ ਡਾਇਰੈਕਟਰ ਡਾ: ਵਿਲੀਅਮ ਭੱਟੀ ਨੇ ਉਚੇਚੇ ਤੌਰ ਤੇ ਫ਼ੋਨ ਰਾਹੀਂ ਅੱਖਾਂ ਦੇ ਮਰੀਜਾਂ ਦੀ ਖ਼ਬਰ ਸਾਰ ਲਈ ਅਤੇ ਆਪ੍ਰੇਸ਼ਨ ਸਫ਼ਲਤਾਪੂਰਵਕ ਹੋਣ ਦੀ ਵਧਾਈ ਦਿੱਤੀ। ਫਲਾਂ ਦੀ ਸੇਵਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਨਿਭਾਈ ਗਈ। ਹਸਪਤਾਲ ਵਿੱਚ ਰਹਿਣ ਸਹਿਣ ਅਤੇ ਖਾਣ ਪੀਣ ਦੀ ਸੇਵਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਨਿਭਾਈ ਗਈ।