ਨੂਰਮਹਿਲ
(ਪਾਰਸ ਨਈਅਰ)

ਲਾਇਨਜ਼ ਕਲੱਬਜ਼ ਇੰਟਰਨੈਸ਼ਨਲ 321 ਡੀ , ਲਾਇਨਜ਼ ਕਲੱਬ ਨੂਰਮਹਿਲ ਸਿਟੀ ਅਤੇ ਲਾਇਨਜ਼ ਕਲੱਬ ਆਦਮਪੁਰ ਦੋਆਬਾ ਵਲੋਂ ਅੱਖਾਂ ਦਾ ਫਰੀ ਚੈੱਕ ਅੱਪ ਅਤੇ ਅਪਰੇਸ਼ਨ ਕੈੰਪ ਡੀ.ਸੀ ਭਾਟੀਆ ਐਂਡ ਫੈਮਿਲੀ ਦੇ ਖਾਸ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਗੁਰੂਦਵਾਰਾ ਕੋਟ ਬਾਦਲ ਖਾਂ ਵਿਖੇ 13 ਨਵੰਬਰ 2019 ਦਿਨ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ। ਕੈੰਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ। ਕੈੰਪ ਵਿੱਚ ਚੈੱਕ ਅੱਪ ਕਰਵਾਉਣ ਵਾਸਤੇ ਮਰੀਜ਼ ਆਪਣਾ ਆਧਾਰ ਕਾਰਡ ਨਾਲ ਲੈਕੇ ਆਉਣ ਜੀ। ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੋਸਾਇਟੀ ਆਦਮਪੁਰ (ਜਲੰਧਰ) ਵਿਖੇ 18 ਨਵੰਬਰ 2019 ਦਿਨ ਸੋਮਵਾਰ ਨੂੰ ਅਪਰੇਸ਼ਨ ਕੀਤੇ ਜਾਣਗੇ। ਅਪਰੇਸ਼ਨ ਬਿਨਾ ਟਾਂਕੇ ਤੋਂ ਕੀਤੇ ਜਾਣਗੇ। ਹਸਪਤਾਲ ਮੈਨੇਜਮੇਂਟ ਵਲੋਂ ਹੀ ਅਪਰੇਸ਼ਨ ਵਾਲੇ ਮਰੀਜਾਂ ਨੂੰ ਲਿਜਾਇਆ ਅਤੇ ਛੱਡਿਆ ਜਾਵੇਗਾ।