-ਫੋਕੀ ਸ਼ੁਹਰਤ ਲਈ ਰਿਹਾਇਸ਼ੀ ਇਲਾਕੇ ਵਿਚ ਧਰਨਾ ਦੇਣ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ-ਨਰੇਸ਼ ਭਾਰਦਵਾਜ,ਵਿਨੋਦ ਵਰਮਾਨੀ
ਫਗਵਾੜਾ (ਡਾ ਰਮਨ ) ਉਂਕਾਰ ਨਗਰ ਖੇਤਰ ਵਿਚ ਟਿਊਬਵੈੱਲ ਲਗਾਏ ਜਾਣ ਦੇ ਵਿਵਾਦ ਵਿਚ ਨਗਰ ਨਿਗਮ ਕਮਿਸ਼ਨਰ ਦੇ ਨਿਵਾਸ ਸਥਾਨ ਅੱਗੇ ਬਿਨਾਂ ਮਨਜ਼ੂਰੀ ਅਤੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਧਰਨਾ ਲਗਾਏ ਜਾਣ ਦੇ ਖ਼ਿਲਾਫ਼ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਉਲੰਘਣਾ ਫਗਵਾੜਾ ਕਾਂਗਰਸ ਦੇ ਇੱਕ ਵਫ਼ਦ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਵਿਨੋਦ ਵਰਮਾਨੀ ਦੀ ਅਗਵਾਈ ਵਿਚ ਫਗਵਾੜਾ ਦੇ ਐਸ.ਪੀ. ਮਨਵਿੰਦਰ ਸਿੰਘ ਨੂੰ ਮੈਮੋਰੰਡਮ ਦਿੱਤਾ ਅਤੇ ਧਰਨਾਕਾਰੀ ਸਾਬਕਾ ਮੇਅਰ ਅਰੁਣ ਖੋਸਲਾ ਅਤੇ ਲਿਪ ਨੇਤਾ ਜਰਨੈਲ ਨੰਗਲ ਅਤੇ ਉਨਾਂ ਦੇ ਸਾਥੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਨਰੇਸ਼ ਭਾਰਦਵਾਜ ਅਤੇ ਵਿਨੋਦ ਵਰਮਾਨੀ ਨੇ ਕਿਹਾ ਕਿ ਇੱਕ ਤਰਫ਼ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ ਅਤੇ ਲੋਕ ਇਸ ਤੋਂ ਖ਼ਾਸੇ ਪਰੇਸ਼ਾਨ ਹਨ ਦੂਸਰੀ ਤਰਫ਼ ਖੋਸਲਾ ਅਤੇ ਨੰਗਲ ਵਰਗੇ ਲੋਕ ਫੋਕੀ ਸ਼ੁਹਰਤ ਬਣਾਉਣ ਲਈ ਲੋਕਾਂ ਨੂੰ ਗੁੰਮਰਾਹ ਕਰ ਕੇ ਧਰਨਾ ਪ੍ਰਦਰਸ਼ਨ ਕਰਵਾ ਰਹੇ ਹਨ ਉਨਾਂ ਕਿਹਾ ਕਿ ਧਰਨਾ ਦੇਣਾ ਸਾਰਿਆ ਦਾ ਹੱਕ ਹੈ,ਪਰ ਸਰਕਾਰ ਨਿਯਮਾਂ ਅਤੇ ਸਰਕਾਰੀ ਦਫ਼ਤਰਾਂ ਜਾਂ ਨਿਰਧਾਰਿਤ ਜੱਗਾਂ ਤੇ ਦਿੱਤਾ ਜਾ ਸਕਦਾ ਹੈ ਸਰਕਾਰੀ ਅਧਿਕਾਰੀਆਂ ਦੀ ਰਿਹਾਇਸ਼ ਅੱਗੇ ਰਿਹਾਇਸ਼ੀ ਇਲਾਕਿਆਂ ਵਿਚ ਧਰਨੇ ਦੇਣਾ ਗ਼ਲਤ ਅਤੇ ਗੈਰ ਕਾਨੂੰਨੀ ਹੈ ਉਨਾਂ ਕਿਹਾ ਕਿ ਖ਼ੁਦ ਖੋਸਲਾ ਨੇ ਹੀ ਮੇਅਰ ਹੁੰਦੇ ਗਰੇਟਰ ਕੈਲਾਸ਼ ਵਿਚ ਟਿਊਬਵੈੱਲ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ ਪਰ ਸਤਾ ‘ਚ ਰਹਿੰਦੇ ਉਨਾਂ ਪਾਸੋਂ ਇਹ ਕੰਮ ਹੋ ਹੀ ਨਹੀਂ ਸਕਿਆ ਪਰ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਾਬਕਾ ਮੇਅਰ ਦੇ ਪਾਸ ਪ੍ਰਸਤਾਵ ਮੁਤਾਬਿਕ ਲੋਕਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਜੋ ਖੋਸਲਾ ਬੋਖਲਾ ਗਏ ਅਤੇ ਰਾਜਸੀ ਹਤਾਸ਼ਾ ਨੂੰ ਮਿਟਾਉਣ ਲਈ ਲੋਕਾਂ ਨੂੰ ਭੜਕਾ ਕੇ ਧਰਨੇ ਲਾਉਣ ਲੱਗ ਪਏ ਨੰਗਲ ਦਾ ਤਾਂ ਕੰਮ ਹੀ ਧਰਨੇ ਲਾਉਣਾ ਹੈ ਉਹ ਨਾਲ ਹੋ ਗਏ ਕਾਂਗਰਸੀ ਵਫ਼ਦ ਨੇ ਐਸ.ਪੀ. ਫਗਵਾੜਾ ਪਾਸੋਂ ਮੰਗ ਕੀਤੀ ਕਿ ਧਰਨਾਕਾਰੀਆਂ ਦੇ ਖ਼ਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ ਅਤੇ ਡੀ.ਸੀ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਦਾ ਮਾਮਲਾ ਦਰਜ਼ ਕੀਤਾ ਜਾਵੇ ਇਸ ਮੌਕੇ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸੀਨੀਅਰ ਕਾਂਗਰਸ ਨੇਤਾ ਸੁਨੀਲ ਪਰਾਸ਼ਰ,ਸਾਬਕਾ ਕੌਂਸਲਰ ਰਾਮ ਪਾਸ ਉੱਪਲ,ਅਮਰਜੀਤ ਸਿੰਘ,ਮਨੀਸ਼ ਪ੍ਰਭਾਕਰ,ਰਵਿੰਦਰ ਸੰਧੂ,ਬੰਟੀ ਵਾਲੀਆ,ਜਤਿੰਦਰ ਵਰਮਾਨੀ,ਦਰਸ਼ਨ ਧਰਮਸ਼ੋਤ, ਜਿਲਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ,ਤੇਜਿੰਦਰ ਬਾਵਾ,ਸੰਜੀਵ ਭਟਾਰਾ,ਅਵਿਨਾਸ਼ ਗੁਪਤਾ, ਸੌਰਭ ਜੋਸ਼ੀ,ਤਰਸੇਮ ਕਲੂਚਾ ਆਦਿ ਮੌਜੂਦ ਸਨ