ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅਰਥ ਵਿਵਸਥਾ, ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਸਮੇਤ ਤਮਾਮ ਮੁੱਦਿਆਂ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਰੈਲੀ ਕੀਤੀ। ਪਰ ਕਮਾਲ ਦੀ ਗੱਲ ਰਹੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਰੈਲੀ ‘ਚ ਨਜ਼ਰ ਨਹੀਂ ਆਏ, ਇਸ ਤੋਂ ਬਿਨਾਂ ਪਾਰਟੀ ਦੇ ਪ੍ਰਮੁੱਖ ਲੀਡਰ ਨਵਜੋਤ ਸਿੰਘ ਸਿੱਧੂ ਵੀ ਇਸ ਰੈਲੀ ‘ਚ ਹਾਜਰ ਨਹੀਂ ਹੋਏ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਤੋਂ ਵੱਖ ਹੀ ਚੱਲ ਰਹੇ ਹਨ ਅਤੇ ਨਾ ਹੀ ਉਹ ਆਪਣੀ ਪਾਰਟੀ ਦੀ ਕਿਸੇ ਵੀ ਮੀਟਿੰਗ ਅਤੇ ਨਾ ਹੀ ਕਿਸੇ ਸਮਾਗਮ ‘ਚ ਹਿੱਸਾ ਲੈ ਰਹੇ ਹਨ ਅਤੇ ਹੀ ਉਹ ਮੀਡੀਆ ਅੱਗੇ ਆ ਕੇ ਕੋਈ ਬਿਆਨਬਾਜ਼ੀ ਕਰ ਰਹੇ ਹਨ।
ਕਾਂਗਰਸ ਪਾਰਟੀ ਪ੍ਰਮੁੱਖ ਲੀਡਰ ਆਸਾ ਕੁਮਾਰੀ ਕੋਲੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਕਿੱਥੇ ਹੈ ਤਾਂ ਉਨ੍ਹਾਂ ਨੇ ਵੀ ਅੱਗੋਂ ਕਿਹਾ ਕਿ ਸਾਨੂੰ ਖੁਦ ਨਹੀਂ ਪਤਾ ਕਿ ਉਹ ਕਿੱਥੇ ਹੈ।
ਇਸ ਤੋਂ ਬਿਨਾਂ ਅੱਜ ਅੰਮ੍ਰਿਤਸਰ ‘ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਇੱਕ ਸਮਾਗਮ ਕੀਤਾ ਗਿਆ ਅਤੇ ਅਕਾਲੀ ਦਲ ਟਕਸਾਲੀ ਵੱਲੋਂ ਵੀ ਆਪਣੀ ਵੱਖਰੀ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਢੀਂਡਸਾ ਦੀ ਹਾਜ਼ਰੀ ਕਿਸ ਸਮਾਗਮ ‘ਚ ਹੋਵੇਗੀ ਇਹ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਸਮਾਗਮ ‘ਚ ਸ਼ਾਮਿਲ ਨਾ ਹੋ ਕੇ ਟਕਾਸਲੀਆਂ ਦੇ ਸਮਾਗਮ ‘ਚ ਸ਼ਾਮਿਲ ਹੋਏ। ਇਸ ਤੋਂ ਬਿਨਾਂ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਹਾਜਰੀ ਵੀ ਚਰਚਾ ਦਾ ਵਿਸ਼ਾ ਸੀ ਕਿ ਉਹ ਕਿਸ ਪਾਰਟੀ ਵੱਲ ਆਪਣੀ ਹਾਜਰੀ ਲਵਾਉਂਦੇ ਹਨ ਪਰ ਉਨ੍ਹਾਂ ਨਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਨਾ ਹੀ ਸ਼ੋਮਣੀ ਅਕਾਲੀ ਦਲ ਟਕਸਾਲੀ ਦੇ ਸਮਗਾਮ ‘ਚ ਸ਼ਾਮਿਲ ਹੋਏ ਸਗੋਂ ਉਨ੍ਹਾਂ ਨੇ ਦੋਵਾਂ ਪਾਰਟੀਆਂ ਦੇ ਸਮਾਗਮਾਂ ਤੋਂ ਦੂਰੀ ਬਣਾਈ ਰੱਖੀ।