ਨੂਰਮਹਿਲ 13 ਫਰਵਰੀ

( ਨਰਿੰਦਰ ਭੰਡਾਲ )

ਥਾਣਾ ਨੂਰਮਹਿਲ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਵਾਲੇ ਵਿਅਕਤੀ ਖਿਲਾਫ ਮੁਕੱਦਮਾ ਦਰਜ਼ ਕੀਤਾ ਹੈ। ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਇਹ ਮੁਕੱਦਮਾ ਪੀੜ੍ਹਤ ਲੜਕੀ ਦੇ ਬਾਪੂ ਵਾਸੀ ਦੰਦੂਵਾਲ ਦੇ ਬਿਆਨਾਂ ਉੱਪਰ ਦਰਜ਼ ਕੀਤਾ ਗਿਆ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ 8 ਫਰਵਰੀ ਨੂੰ ਮੇਰੀ ਲੜਕੀ ਟਿਉਸ਼ਨ ਪੜ੍ਹਨ ਗਈ ਤੇ ਵਾਪਸ਼ ਘਰ ਨਹੀਂ ਆਈ ਸਾਨੂ ਸ਼ੱਕ ਹੈ ਕਿ ਪ੍ਰਵੀਨ ਕੁਮਾਰ ਢੱਕ ਪੰਡੋਰੀ ਫਗਵਾੜਾ ਥਾਣਾ ਸਦਰ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਤੇ ਫਸਲਾ ਕੇ ਲੈ ਗਿਆ। ਹਾਲੇ ਤੱਕ ਦੋਵਾਂ ਦਾ ਪਤਾ ਨਹੀਂ ਲਗਾ। ਥਾਣਾ ਨੂਰਮਹਿਲ ਪੁਲਿਸ ਨੇ 363,366ਏ ਤਹਿਤ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ। ਸ਼ੁਰੂ ਕਰ ਦਿੱਤੀ ਹੈ।