K9NEWSPUNJAB Bureau-

ਮੁੰਬਈ, 27 ਅਗਸਤ 2019 – ਭਾਰਤ ਦੀ ਪਹਿਲੀ ਲੇਡੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਕੰਚਨ ਚੌਧਰੀ ਭੱਟਾਚਾਰੀਆ, ਦਾ ਲੰਮੀ ਬਿਮਾਰੀ ਤੋਂ ਬਾਅਦ ਸੋਮਵਾਰ ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ ਕਿਰਨ ਬੇਦੀ ਤੋਂ ਬਾਅਦ ਭਾਰਤ ਦੀ ਦੂਜੀ ਲੇਡੀ ਆਈ.ਪੀ.ਐਸ ਅਧਿਕਾਰੀ ਵੀ ਸੀ।

ਇੰਡੀਅਨ ਪੁਲਿਸ ਸਰਵਿਸ (ਸੈਂਟਰਲ) ਐਸੋਸੀਏਸ਼ਨ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, “ਦਿਮਾਗ ਅਤੇ ਦਿਲ ਦੇ ਚੰਗੇ ਗੁਣਾਂ ਵਾਲੀ ਇਕ ਅਧਿਕਾਰੀ, ਇਕ ਵਧੀਆ ਕੈਰੀਅਰ ਵਾਲੀ ਅਫਸਰ, ਜਿਸ ਨੂੰ ਬਹੁਤ ਸਾਰੇ ਅੇਵਾਰਡਾਂ ਨਾਲ ਸਨਮਾਨਿਆ ਗਿਆ ਸੀ।”