ਫਗਵਾੜਾ (ਡਾ ਰਮਨ)

ਕਰੋਨਾ ਰੂਪੀ ਸੱਪ ਦੀ ਸਿਰੀ ਮਰੋੜ ਕੇ ਲੋਕਾ ਦੀ ਜਾਨ ਬਚਾਉਣ ਦੇ ਮਕਸਦ ਸਦਕਾ ਲਗੀ ਪੰਜਾਬ ਸਰਕਾਰ ਵਲੋਂ ਕਰੋਨਾ ਖ਼ਿਲਾਫ਼ ਮਿਸਨ ਫਤਿਹ ਦੇ ਨਾਲ ਨਾਲ ਨਸ਼ਿਆਂ ਵਿਰੁੱਧ ਵੀ ਮੋਰਚਾ ਖੋਲ ਦਿੱਤਾ ਹੈ ਕਰੋਨਾ ਕਾਲ ਤੋਂ ਪਹਿਲਾਂ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਡੈਪੂ ਸਕੀਮ ਜੋਰ ਸੋਰ ਨਾਲ ਚਲਾੲੀ ਗੲੀ ਸੀ ਉਸੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਸਾਬਕਾ ਕੋਸਲਰ ਸਰਬਜੀਤ ਕੌਰ ਦੇ ਘਰ ਵਾਰਡ ਨਾਲ ਸੰਬੰਧਿਤ ਮੋਹਤਵਾਰ ਸਜਨਾ ਦੀ ਮੀਟਿੰਗ ਆਯੋਜਿਤ ਕੀਤਾ ਗੲੀ ਜਿਸ ਵਿੱਚ ੲੇ ਅੈਸ ਆਈ ਜਰਨੈਲ ਸਿੰਘ ਅਤੇ ੲੇ ਅੈਸ ਆਈ ਅਸ਼ੋਕ ਕੁਮਾਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਪਰਿਵਾਰ ਦਾ ਕੋੲੀ ਮੈਂਬਰ ਨਸ਼ਾ ਕਰਦਾ ਹੈ ਜਾ ਜਾਣਕਰ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ ਸਾਬਕਾ ਕੋਸਲਰ ਸਰਬਜੀਤ ਕੌਰ ਨੇ ਵਿਚਾਰ ਰੱਖੇ ਕਿ ਨਸ਼ੇੜੀ ਸਮਾਜ ਦਾ ਕੋਹੜ ਹਨ ਪ੍ਰੰਤੂ ਉਨ੍ਹਾਂ ਦਾ ੲਿਲਾਜ ਕਰਵਾਉਣਾ ਸਾਡਾ ਪਰਿਵਾਰਿਕ ਅਤੇ ਸਮਾਜਿਕ ਫ਼ਰਜ਼ ਹੈ ਸਮਾਜ ਸੇਵਿਕਾ ਵਿਜੇ ਰਾਣੀ ਕੋਛੜ ਨੇ ਕਿਹਾ ਕਿ ਨਸ਼ੇੜੀ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਕੇ ਇਸ ਦਲਦਲ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ ੲਿਸ ਮੌਕੇ ਪ੍ਰਭਾਤਦੀਪ ਪੂਰੀ , ਅਜੇ ਕੁਮਾਰ ਕੋਛੜ , ਲੈਕਚਰਾਰ ਹਰਜਿੰਦਰ ਗੋਗਨਾ , ਪ੍ਰਦੀਪ ਕੁਮਾਰ , ਸੰਦੀਪ ਖੰਨਾ , ਹਰਭਜਨ ਸਿੰਘ ਧਾਲੀਵਾਲ , ਅਵਤਾਰ ਸਿੰਘ ਤਾਰੀ , ਗੁਰਮਤਿ ਸਿੰਘ ਰੱਤੂ , ਜਸਵਿੰਦਰ ਸਿੰਘ ਭਗਤਪੁਰਾ , ਪ੍ਰਮਜੀਤ ਸਿੰਘ ਪੰਮਾ , ਅਮਨਦੀਪ ਸਿੰਘ , ਲਵਪ੍ਰੀਤ ਸਿੰਘ ਮੋਜੂਦ ਸਨ