ਫਗਵਾੜਾ (ਡਾ ਰਮਨ )

ਥਾਣਾ ਸਤਨਾਮਪੁਰਾ ਦੀ ਮੁੱਖ ਅਫਸਰ ਊਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਸਾਬਕਾ ਕੋਸਲਰ ਪ੍ਰਮਜੀਤ ਕੌਰ ਕੰਬੋਜ ਦੇ ਸਹਿਯੋਗ ਨਾਲ ਮੁੱਹਲਾ ਪ੍ਰੀਤ ਨਗਰ ਵਿੱਖੇ ਨਸ਼ਿਆਂ ਦੀ ਰੋਕਥਾਮ ਸਬੰਧੀ ੲਿੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ੲੇ ਅੈਸ ਆਈ ਅਸ਼ੋਕ ਕੁਮਾਰ , ੲੇ ਅੈਸ ਆਈ ਜਰਨੈਲ ਸਿੰਘ ਅਤੇ ਮੁੱਖ ਬੁਲਾਰੇ ਦੇ ਤੌਰ ਤੇ ਸਮਾਜ ਸੇਵਕ ਵਰਿੰਦਰ ਸਿੰਘ ਕੰਬੋਜ ਨੇ ਸ਼ਿਰਕਤ ਕੀਤੀ ੲਿਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਵਿਰੁੱਧ ਬੋਲਦਿਆਂ ਦੱਸਿਆ ਕਿ ਨਸ਼ਾ ਸਭ ਤੋਂ ਵੱਡਾ ਮਾਨਸਿਕ ਰੋਗ ਹੈ ੲਿਸ ਤੋਂ ਬਚ ਕੇ ਆਪਾ ਨਿਰੋਗ ਰਹਿ ਸਕਦੇ ਹਾਂ ਜੇਕਰ ਕੋਈ ਨਸ਼ੇ ਵੇਚਣ ਵਾਲੇ ਦੀ ਜਾਣਕਾਰੀ ਦੇਣਾ ਚਾਹੁੰਦਾ ਹੈ ਤਾ ਉਸ ਦਾ ਨਾਂਅ ਗੁਪਤ ਰੱਖਿਆ ਜਾਵੇਗਾ ਇਸ ਮੌਕੇ ਸਾਬਕਾ ਕੋਸਲਰ ਪ੍ਰਮਜੀਤ ਕੌਰ ਕੰਬੋਜ ਨੇ ਸਤਨਾਮਪੁਰਾ ਪੁਲਸ ਯੋਗ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਭਣਾ ਦਾ ਧੰਨਵਾਦ ਕੀਤਾ ਇਸ ਮੌਕੇ ਰਣਵੀਰ ਸਿੰਘ ਤੂੱਲੀ , ਪ੍ਰਧਾਨ ਸਰਬਜੀਤ ਸਿੰਘ , ਜਤਿੰਦਰ ਸ਼ਰਮਾ , ਜਸਦੇਵ ਸਿੰਘ ਪ੍ਰਿੰਸ , ਜਤਿੰਦਰ ਸ਼ਰਮਾ ਜੋਨੀ , ਅਮਿਤ ਵਰਮਾ , ਅਸ਼ਵਨੀ ਬੱਗਾ , ਪ੍ਰਮਜੀਤ ਸਿੰਘ ਭਿੰਦੀ , ਸਤਵਿੰਦਰ ਸਿੰਘ , ਅਮਰਜੀਤ ਸਿੰਘ ਅਮਨ , ੲਿੰਦਰਜੀਤ ਕੁਮਾਰ ਸ਼ਿੰਗਾਰੀ , ਆਸ਼ੂਤੋਸ਼ ਭਾਰਦਵਾਜ , ਕਰਮਜੀਤ ਸਿੰਘ , ਗੁਰਦੀਪ ਸੈਣੀ , ਗੁਰਜੋਤ ਸਿੰਘ ਕੰਬੋਜ , ਆਦਿ ਹਾਜਿਰ ਸਨ