ਫਗਵਾੜਾ (ਡਾ ਰਮਨ ) ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਚ ਡਿਪਟੀ ਮੈਡੀਕਲ ਕਮਿਸ਼ਨਰ ਕਮ ਪ੍ਰੋਗਰਾਮ ਅਫਸਰ ਡਾ ਸਾਰਿਕਾ ਦੁੱਗਲ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਨਸ਼ਾਖੋਰੀ ਦਾ ਕਾਰਣ ਪਰਿਵਾਰਾਂ ਦਾ ਟੁੱਟਣਾ , ਤਨਾਅ ਪੂਰਨ ਜੀਵਨ ਸ਼ੈਲੀ , ਗ਼ਲਤ ਸੰਗਤ ਵਿੱਚ ਪੈਣਾਂ, ਵੱਧ ਰਹੀਆ ਇਛਾਵਾ , ਬੇ-ਰੋਜਗਾਰੀ ਆਦਿ ਹਨ ਉਨ੍ਹਾਂ ਕਿਹਾ ਕਿ ਅਕਸਰ ਨਸ਼ਾ ਪੀੜਤ ਨੂੰ ਸਮਾਜ ਅਪਰਾਧੀ ਦੀ ਨਜਰ ਨਾਲ ਵੇਖਦੇ ਹਨ ਜੋ ਕਿ ਗਲਤ ਹੈ ਉਨ੍ਹਾਂ ਕਿਹਾ ਕਿ ਨਸ਼ਾਖੋਰੀ ੲਿੱਕ ਬਿਮਾਰੀ ਹੈ ੲਿਹ ਸਮਝਣਾ ਬਹੁਤ ਜ਼ਰੂਰੀ ਹੈ ਤਦ ਹੀ ਨਸ਼ਾ ਪੀੜਤ ਨੂੰ ਪਰਿਵਾਰ , ਸਮਾਜ ੲਿਸ ਦੱਲਦਲ ਚੋਂ ਬਾਹਰ ਕੱਢ ਸਕਦੇ ਹਨ