ਬਿਊਰੋ ਰਿਪੋਰਟ-

ਨਵੀ ਸੋਚ ਵੈਲਫੇਅਰ ਸੋਸਾਇਟੀ ਨੂਰਮਹਿਲ ਵਲੋ ਅੱਜ ਰਾਮ ਮੰਦਰ ਨੂਰਮਹਿਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਨੌਜਵਾਨਾਂ ਵਲੋਂ ਵੱਧ ਚੜ ਕਿ ਯੋਗਦਾਨ ਪਾਇਆ ਗਿਆ ਅਤੇ ਖੂਨ ਦਾ ਦਾਨ ਕੀਤਾ ਗਿਆ ਤਾਂ ਕਿ ਲੋੜ ਪੈਣ ‘ਤੇ ਐਮਰਜੰਸੀ ਵਿਚ ਕੰਮ ਆ ਸਕੇ। ਇਸ ਮੌਕੇ ‘ਤੇ ਬੋਲਦਿਆਂ ਸ਼ਹਿਰ ਦੇ ਉੱਘੇ ਸਮਾਜਸੇਵੀ ਅਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਜੰਗ ਬਹਾਦਰ ਕੋਹਲੀ ਨੇ ਦੱਸਿਆ ਕਿ ਨਵੀ ਸੋਚ ਸੁਸਾਇਟੀ ਇਕ ਅਗਾਂਹ ਵਧੂ ਨੌਜਵਾਨਾਂ ਦੀ ਟੀਮ ਹੈ।ਜੋ ਕਿ ਹਰ ਵੇਲੇ ਲੋੜਬੰਦ ਵਿਆਕਤੀ ਦੀ ਮਦਦ ਲਈ ਤਿਆਰ ਰਹਿੰਦੀ ਹੈ।ਅਤੇ ਲੋੜਵੰਦਾਂ ਦੀ ਹੈਲਪ ਕਰਦੀ ਹੈ
ਇਸ ਮੌਕੇ ਸ਼ਹਿਰ ਦੇ ਹੋਰ ਵੀ ਸੂਝਵਾਨ ਵਿਅਕਤੀ ਹਾਜਰ ਸਨ। ਜਿਹਨਾਂ ਵਿੱਚ ਅਭਿਸ਼ੇਕ ਸ਼ਰਮਾ ਸਰਪੰਚ, ਰਾਜੀਵ ਮਿਸ਼ਰ, ਜਗਮੋਹਨ ਸ਼ਰਮਾ ਪ੍ਰਧਾਨ, ਰਾਜੂ ਉੱਪਲ, ਆਸ਼ੋਕ ਸੰਧੂ, ਸੋਨੂੰ ਚਾਵਲਾ, ਸ਼ਿਵਾ ਕੋਹਲੀ ਪ੍ਰਧਾਨ ਅਤੇ ਥਾਣਾ ਮੁਖੀ ਹਰਦੀਪ ਸਿੰਘ ਨੇ ਵੀ ਆਪਣੀ ਹਾਜ਼ਰੀ ਲਗਵਾਈ।