ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਸ਼ਾਹਕੋਟ:ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਦੇਦ, ਗੌਰਵ ਮੈਸਨ ਦੀ ਅਗਵਾਈ ਅਤੇ ਦੀਪਕ ਗੋਇਲ, ਪ੍ਰਵੇਸ਼ ਕੁਮਾਰ ਲਾਡੀ, ਜੈ ਚੰਦ ਅਤੇ ਸੰਜੀਵ ਅਰੋੜਾ ਦੀ ਦੇਖ-ਰੇਖ ਹੇਠ ਸਾਇਕਲ ਯਾਤਰਾ ਕੱਢਣ ਉਪਰੰਤ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਾਇਕਲ ਯਾਤਰਾ ਗਾਂਧੀ ਚੌਕ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ, ਨਵਾਂ ਕਿਲਾ ਰੋਡ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ ਸ਼ਾਹਕੋਟ ਵਿਖੇ ਪਹੁੰਚੀ। ਇਸ ਮੌਕੇ ਗਰੁੱਪ ਦੇ ਸਰਗਰਮ ਮੈਂਬਰ ਗੌਰਵ ਮੈਸਨ ਅਤੇ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਸਾਇਕਲ ਯਾਤਰਾ ਦਾ ਮੁੱਖ ਉਦੇਸ਼ ਲੋਕਾਂ ਵਿੱਚ ਦੇਸ਼ ਭਗਤੀ ਦਾ ਜ਼ਜਬਾ ਭਰਨਾ ਅਤੇ ਤੰਦਰੁਸਤੀ ਭਰਿਆ ਜੀਵਨ ਜੀਊਣ ਲਈ ਪ੍ਰੇਰਿਤ ਕਰਨਾ ਹੈ। ਸਾਇਕਲ ਯਾਤਰਾ ਖਤਮ ਹੋਣ ਉਪਰੰਤ ਸਾਧਕਾਂ ਨੂੰ ਸੰਗੀਤ ਦੇ ਨਾਲ ਪ੍ਰਿੰਸੀਪਲ ਵੰਦਨਾ ਧਵਨ ਨੇ ਕਸਰਤ ਕਰਵਾਈ। ਪ੍ਰੋਗਰਾਮ ’ਚ ਸਨੇਹ ਲਤਾ ਡਿਵੈਲਪਮੈਂਟ ਅਫਸਰ ਐਲ.ਆਈ.ਸੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਗਰੁੱਪ ਮੈਂਬਰਾਂ ਨੇ ਸ੍ਰ. ਭਗਤ ਸਿੰਘ ਦੀ ਤਸਵੀਰ ਤੇ ਫੁੱਲਮਾਲਾ ਪਹਿਨਾ ਕੇ ਸ਼ਰਧਾਂਜ਼ਲੀ ਭੇਟ ਕੀਤੀ, ਉਪਰੰਤ ਪ੍ਰਿੰਸੀਪਲ ਵੰਦਨਾ ਧਵਨ ਨੇ ਬਹੁਤ ਹੀ ਖੂਬਸੂਰਤੀ ਨਾਲ ਦੇਸ਼ ਭਗਤੀ ਨਾਲ ਸਬੰਧਤ ਕੋਰਿਉਗਰਾਫੀਆਂ ਪੇਸ਼ ਕਰਵਾਈਆਂ। ਇਹਨਾਂ ਕੋਰਿਉਗਰਾਫੀਆਂ ਦੇ ਨਾਲ ਸਾਰੇ ਸਾਧਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਗਏ। ਇਸ ਮੌਕੇ ਸੰਬੋਧਨ ਕਰਦਿਆ ਮੈਨੇਜਰ ਸੁਖਦੇਵ ਧਵਨ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਹੈ। ਮਾਸਟਰ ਕੁਲਦੀਪ ਕੁਮਾਰ ਵਿੱਕੀ ਸਚਦੇਵਾ ਨੇ ਕਿਹਾ ਕਿ ਗਰੁੱਪ ਵੱਲੋਂ ਹਰ ਸਾਲ ਹੀ ਭਗਤ ਸਿੰਘ ਦਾ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਗਰੁੱਪ ਦੇ ਅਗਜੈਕਟਿਵ ਮੈਂਬਰ ਸੰਜੀਵ ਅਰੋੜਾ ਅਤੇ ਮਾਸਟਰ ਨਰਿੰਦਰ ਪਾਲ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਪ੍ਰਿੰਸੀਪਲ ਵੰਦਨਾ ਧਵਨ, ਮੈਨੇਜਰ ਸੁਖਦੇਵ ਧਵਨ, ਮਨਜੀਤ ਕੁਮਾਰ ਅਤੇ ਕੁਲਦੀਪ ਕੁਮਾਰ ਸਚਦੇਵਾ ਨੇ ਭਗਤ ਸਿੰਘ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਆਏ ਹੋਏ ਸਾਰੇ ਸਾਧਕਾਂ ਨੂੰ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਵੱਲੋਂ ਡਰਾਈਫਰੂਟ, ਦੁੱਧ ਅਤੇ ਫਲਾਂ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਗੋਇਲ, ਜੈ ਚੰਦ, ਗੌਰਵ ਮੈਸਨ, ਰਾਜੀਵ ਸੋਬਤੀ, ਪਾਹੁਲ ਗੁਪਤਾ, ਪ੍ਰਵੇਸ਼ ਕੁਮਾਰ ਲਾਡੀ, ਬਾਬੂ ਲਾਲ, ਭੂਮਿਕਾ ਅਰੋੜਾ, ਨਿਕੀਤਾ ਸ਼ਰਮਾ ਆਦਿ ਹਾਜ਼ਰ ਸਨ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ