ਨਵਜੋਤ ਸਿੰਘ ਸਿੱਧੂ ਨੇ ਯੂਟਿਊਬ ‘ਤੇ ਆਪਣਾ ਚੈਨਲ ਲਾਂਚ ਕਰਕੇ ਡਿਜੀਟਲ ਮੀਡੀਆ ਦੀ ਦੁਨੀਆ’ ਚ ਦਾਖਲ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਏਸ ਮਾਧਿਅਮ ਰਾਹੀਂ ਆਪਣੇ ਵਿਚਾਰਾਂ ਨੂੰ ਸੌਖੇ ਅਤੇ ਸਮਝਣ ਵਾਲੇ ਤਰੀਕੇ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰਿਆ ਕਰਨਗੇ। ਉਨ੍ਹਾਂ ਨੇ ਆਪਣੇ ਨਵੇਂ ਯੂਟਿਊਬ ਚੈਨਲ ਦਾ ਨਾਂਅ ‘ਜਿੱਤੇਗਾ ਪੰਜਾਬ’ ਰੱਖਿਆ ਹੈ।

ਸਿੱਧੂ ਨੇ ਆਪਣੇ ਇਸ ਚੈਨਲ ‘ਤੇ ਪਹਿਲੀ ਵੀਡੀੳ ਪਾਉਂਦਿਆਂ ਕਿਹਾ ਕਿ ਸਭ ਕੁਝ ਪਿੱਛੇ ਜੋ ਹੋਇਆ, ਉਹ ਹੋਇਆ ਅਤੇ ਇੰਨੇ ਸਮੇਂ ‘ਚ ਉਨ੍ਹਾਂ ਦੇ ਮਨ ‘ਚ ਸੋਚ ਵਿਚਾਰਾਂ ਪਿੱਛੋਂ ਇੱਕ ਵਿਚਾਰ ਆਈ ਕਿ ਜਿਹੜੀ ਲੋਕਾਂ ਨੇ ਸਿੱਧੂ ਨੂੰ ਤਾਕਤ ਬਖਸ਼ੀ ਹੈ, ਉਸਨੂੰ ਲੋਕਾਂ ਤੱਕ ਵਾਪਸ ਕੀਤਾ ਜਾਵੇ ਅਤੇ ਇਸੇ ਲਈ ਸਭ ਉਹ ਪਲੈਟਫਾਰਮ ਛੱਡ ਖੁਦ ਦਾ ‘ਜਿੱਤੇਗਾ ਪੰਜਾਬ’ ਸ਼ੁਰੂ ਕਰਨ ਜਾ ਰਹੇ ਨੇ ਜਿਸ ‘ਚ ਕੋਈ ਵਿਚਾਰਾਂ ਦੀ ਤੋੜ ਮਰੋੜ ਨਹੀਂ ਹੋਏਗੀ ਅਤੇ ਇਸ ਨਾਲ ਉਹ ਸਿੱਧਾ ਲੋਕਾਂ ਨਾਲ ਸੰਪਰਕ ਸਾਧਿਆ ਕਰਨਗੇ। ਸਿੱਧੂ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਵੱਲ੍ਹ ਹੈ, ਉਹ ਇਸ ਚੈਨਲ ਵੱਲ੍ਹ ਹੋਵੇਗਾ।

ਸਿੱਧੂ ਨੇ ਆਪਣੇ ਚੈਨਲ ਦੇ ਡਿਸਕ੍ਰਿਪਸ਼ਨ ‘ਚ ਲਿਖਿਆ-

‘ਨਾ ਮੇਰਾ ਨਾ ਤੇਰਾ,
ਸਿਰਜੀਏ ਆਪਣਾ ਪੰਜਾਬ ।
ਪੰਜਾਬ ਦੇ ਭਲੇ ਵਿੱਚ ਸਭ ਦਾ ਭਲਾ,
ਪੰਜਾਬ ਦੇ ਕਲਿਆਣ ਵਿੱਚ ਸਭ ਦਾ ਕਲਿਆਣ ।
ਹਿੱਸੇਦਾਰ ਬਣੋ, ਭਾਗੀਦਾਰ ਬਣੋ ।’