Home Punjabi-News ਨਗਰ ਪੰਚਾਇਤ ਦਫਤਰ ਸ਼ਾਹਕੋਟ ਵਿਖੇ ਖੜ੍ਹੀ ਫਾਇਰਬ੍ਰਿਗੇਡ ਗੱਡੀ ਚਿੱਟਾ ਹਾਥੀ ਹੋਈ ਸਾਬਤ।

ਨਗਰ ਪੰਚਾਇਤ ਦਫਤਰ ਸ਼ਾਹਕੋਟ ਵਿਖੇ ਖੜ੍ਹੀ ਫਾਇਰਬ੍ਰਿਗੇਡ ਗੱਡੀ ਚਿੱਟਾ ਹਾਥੀ ਹੋਈ ਸਾਬਤ।

ਅੱਗ ਲੱਗਣ ਦੀ ਘਟਨਾ ਵਾਪਰਨ ਤੇ ਲੋਕ ਨਕੋਦਰ ਜਾ ਸੁਲਤਾਨਪੁਰ ਲੋਧੀ ਵਿਖੇ ਕਰ ਸਕਣਗੇ ਸੰਪਰਕ

ਸ਼ਾਹਕੋਟ, ਮਲਸੀਆਂ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ,ਜਸਵੀਰ ਸਿੰਘ ਸ਼ੀਰਾ) ਪੰਜਾਬ ਵਿਚ ਕਣਕ ਦੇ ਸੀਜਨ ਦੌਰਾਨ ਫਸਲਾਂ ਪੱਕਣ ਸਮੇਂ ਦਿਨਾਂ-ਦਿਨਾਂ ਵਿੱਚ ਮੋਸਮ ਵਾਲੇ ਖਰਾਬੀ ਆਉਣ ਕਰਕਟ ਤੇਜ਼ ਹਵਾਵਾਂ ਕਾਰਨ ਅਕਸਰ ਹੀ ਕਣਕ ਜਾਂ ਨਾੜ ਨੂੰ ਅੱਗ ਦੇ ਮਾਮਲੇਸਾਹਮਣੇ ਆਉਂਦਾ ਹਨ,ਜਿਸ ਸਬੰਧੀ ਸਰਕਾਰ ਵੱਲੋਂ ਹਲਕਾ ਸ਼ਾਹਕੋਟ ਵਿੱਚ ਲੋਕਾਂ ਦੀ ਫਾਇਰਬ੍ਰਿਗੇਡ ਦੀ ਮੰਗ ਨੂੰ ਬੂਰ ਪਾ ਦਿੱਤਾ ਗਿਆ ਸੀ, ਪਰ ਸਟਾਫ ਦੀ ਭਰਤੀ ਅਜੇ ਤੱਕ ਨਾ ਹੋਣ ਕਾਰਨ ਨਗਰ ਪੰਚਾਇਤ ਦਫਤਰ ਸ਼ਾਹਕੋਟ ਵਿੱਚ ਖੜ੍ਹੀ ਫਾਇਰਬ੍ਰਿਗੇਡ ਗੱਡੀ ਚਿੱਟਾ ਹਾਥੀ ਸਾਬਤ ਹੋ ਰਹੀ ਹੈ।ਕਣਕ ਦੇ ਸੀਜ਼ਨ ਦੋਰਾਨ ਜੇਕਰ ਕਿਸੇ ਪਾਸੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਲੋਕਾਂ ਦਾ ਭਾਰੀ ਨੁਕਸਾਨ ਵੀ ਹੋ ਸਕਦਾ ਹੈ।ਇਸ ਸਬੰਧੀ ਜਦ ਫਾਇਰ ਅਫਸਰ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਾਹਕੋਟ ਸਬ ਡਵੀਜ਼ਨ ਵਿੱਚ ਫਾਇਰਬ੍ਰਿਗੇਡ ਦੀ ਗੱਡੀ ਤਾਂ ਹੈ,ਪਰ ਮੁਲਾਜਮ ਦੀ ਭਰਤੀ ਨਾ ਹੋਣ ਕਾਰਨ ਅਜੇ ਤੱਕ ਫਾਇਰ ਸਟੇਸ਼ਨ ਸਥਾਪਤ ਨਹੀਂ ਕੀਤਾ ਗਿਆਜਿਸ ਕਾਰਨ ਅੱਗ ਲੱਗਣ ਦੀ ਸੂਰਤ ਵਿੱਚ ਲੋਕ ਨਕੋਦਰ ਜਾਂ ਸੁਲਤਾਨਪੁਰ ਲੋਧੀ ਵਿਖੇ ਹੀ ਸੰਪਰਕ ਕਰਨ।ਉਨ੍ਹਾਂ ਕਿਹਾ ਕਿ ਜੇਕਰ ਸ਼ਾਹਕੋਟ ਜਾਂ ਮਹਿਤਪੁਰ ਬਲਾਕ ਵਿੱਚ ਕੋਈ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਲੋਕ ਨਕੋਦਰ ਫਾਇਰ ਸਟੇਸ਼ਨ ਵਿਖੇ 01821-221101ਅਤੇ ਲੋਹੀਆਂ ਬਲਾਕ ਵਿਚ ਕਿਤੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸੁਲਤਾਨਪੁਰ ਲੋਧੀ ਫਾਇਰ ਸਟੇਸ਼ਨ ਵਿਖੇ 98141-57550 ਤੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਦੋਵੇਂ ਨੰਬਰ 24 ਘੰਟੇ ਚੱਲਦੀ ਹਨ।