ਲੁਧਿਆਣਾ, 17 ਸਤੰਬਰ 20
(ਹੇਮਰਾਜ, ਨਰੇਸ਼ ਕੁਮਾਰ)
ਪਹਿਲਾਂ ਕਰੋਨਾ ਦੀ ਮਾਰ ਤੇ ਹੁਣ ਟੈਕਸ ਦਾ ਬੋਝ ਲੁਧਿਆਣਾ ਵਾਸੀਆਂ ਨੂੰ ਮਾਰ ਰਿਹਾ ਦੋਹਰੀ ਮਾਰ, ਸੂਬਾ ਸਰਕਾਰ ਵਲੋਂ ਹੁਣ ਖਾਲੀ ਖਜ਼ਾਨਾ ਭਰਨ ਲਈ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੇ ਕਿਰਾਏਦਾਰ ਰੱਖਣ ਵਾਲੇ ਲੋਕ (ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ) ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਨੇ ਕਿਰਾਏਦਾਰ ਰੱਖਣ ਵਾਲੇ ਮਕਾਨ ਮਾਲਕਾਂ, ਲੇਬਰ ਕੁਆਟਰ, ਪੀਜੀ ਤੇ ਹੋਸਟਲ ਮਾਲਕਾਂ ਤੋਂ 7.5 ਫੀਸਦੀ ਸਾਲਾਨਾ ਪ੍ਰਾਪਰਟੀ ਟੈਕਸ ਵਸੂਲਣ ਲਈ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ ਹਨ