Home Punjabi-News ਨਗਰ ਨਿਗਮ ਜਲੰਧਰ ਦੀ ਮਿੱਠੀ ਚਾਲ ਦੇ ਚਲਦਿਆਂ ਨਜਾਇਜ਼ ਕਲੋਨੀਆਂ ਦਾ ਕੰਮ...

ਨਗਰ ਨਿਗਮ ਜਲੰਧਰ ਦੀ ਮਿੱਠੀ ਚਾਲ ਦੇ ਚਲਦਿਆਂ ਨਜਾਇਜ਼ ਕਲੋਨੀਆਂ ਦਾ ਕੰਮ ਸਿਖਰਾ ਤੇ।

K9newsPunjab Bureau-ਸ਼ਹਿਰ ਦੇ ਮਕਸੂਦਾਂ ਅਤੇ ਘਾਹ ਮੰਡੀ ਏਰੀਏ ਵਿੱਚ ਨਜਾਇਜ਼ ਕਲੋਨਾਈਜ਼ਰਾ ਦੀ ਹੋ ਰਹੀ ਹੈ ਚਾਂਦੀ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਇੰਸਪੈਕਟਰਾ ਅਤੇ ਸੀਨੀਅਰ ਅਫਸਰਾਂ ਦੀ ਛਤਰ ਸ਼ਾਇਆ ਦੇ ਚਲਦਿਆਂ ਨਜਾਇਜ਼ ਕਲੋਨੀਆਂ ਦਾ ਕੰਮ ਦਿਨ ਰਾਤ ਵਧ ਫੁੱਲ ਰਿਹਾ ਹੈ ਬਿਨਾ ਕਿਸੇ ਵਿਭਾਗੀ ਕਾਰਵਾਈ ਦੇ ਡਰ ਦੇ ? ਭਾਵੇਂ ਉਹ ਪੁਢਾ ਚ ਭਾਵੇਂ ਗਲਾਡਾ ਯਾ ਨਗਰ ਨਿਗਮ ਵਿਚ ਹੋਵੇ। ਜੇ ਕੋਈ ਪ੍ਰੈਸ ਰਿਪੋਰਟਰ ਇਹਨਾ ਨਜਾਇਜ਼ ਕਲੋਨੀਆਂ ਜਾ ਕਲੋਨਾਈਜ਼ਰਾ ਜੋ ਵਿਦ ਮਟੀਰੀਅਲ ਕੋਠੀਆ ਤਿਆਰ ਕਰ ਕੇ ਵੇਚ ਰਹੇ ਹਨ ਜੇ ਇਸ ਬਾਰੇ ਬਿਲਡਿੰਗ ਇਨੰਸਪੈਕਟਰ ਨੂੰ ਸ਼ਿਕਾਇਤ ਕਰਦਾ ਹੈ ਤਾਂ ਇਹੀ ਕਿਹਾ ਜਾਦਾ ਦਫਤਰ ਆ ਕੇ ਗੱਲ ਕਰੋ ਫੋਨ ਤੇ ਨਹੀ ਦੱਸ ਸਕਦੇ ਇਹ ਹੀ ਰਟਾ ਰਟਾਇਆ ਜਵਾਬ ਦਿੱਤਾ ਜਾਂਦਾ ਹੈ
ਕਿ ਜੇ ਕੋਈ ਦਫਤਰ ਵਿੱਚ ਜਾਂਦਾ ਹੈ ਤਾਂ ਇਹ ਕਿਹ ਦਿੱਤਾ ਜਾਂਦਾ ਹੈ ਕਿ ਅਸੀਂ ਫੀਲਡ ਵਿਚ ਹਾ। ਇਸ ਤੋਂ ਸਾਫ ਨਜ਼ਰ ਆਉਂਦਾ ਹੈ ਕੀਏਹ ਸੱਭ ਮਿਲੇ ਹਨ ਕਿਉਂਕਿ ਇਹ ਕਿਸੇ ਨੂੰ ਕੋਈ ਗੱਲ ਦਸ ਨਹੀਂ ਤੇ ਟਾਲ ਮਟੋਲ ਕਰਦੇ । ਤੇ ਬਾਅਦ ਵਿਚ ਅਫ਼ਸਰ ਇਹਨਾਂ ਕਲੋਨਿਜ਼ਰਾ ਨੂੰ ਕਹਿ ਕੇ ਕਾਲੋਨੀ ਅਪਲਾਈ ਕਰਵਾ ਦਿੰਦੇ ਹਨ ਤੇ ਇਹ ਕਲੋਨਿਜ਼ਰ ਅਪਲਾਈ ਕਰਨ ਤੋਂ ਬਾਅਦ ਕਾਲੋਨੀ ਵਿਚ ਪਲਾਟ ਕਟ ਕੇ ਉਸਨੂੰ ਵੇਚ ਦਿੰਦੇ ਹਨ ।

ਅਫਸਰਾਂ ਦੀ ਇਹੀ ਮਿਲੀ ਭੁਗਤ ਕਰਕੇ ਨਜਾਇਜ਼ ਕਲੋਨੀਆਂ ਦਾ ਕੰਮ ਸਿਖਰਾ ਤੇ ਹੈ
ਅਤੇ ਸ਼ਹਿਰ ਦੇ (ਐਮ ਐਲ ਏ) ਅਤੇ (ਐਮ ਪੀ) ਸ਼ਹਿਰ ਵਾਸੀਆਂ ਨੂੰ ਸਮਾਰਟ ਸਿਟੀ ਬਣਾਉਣ ਦਾ ਸੁਪਨੇ ਦਿਖਾਈ ਜਾਂ ਰਹੇ ਹਨ। ਸਰਕਾਰੀ ਅਧਿਕਾਰੀ ਹੀ ਰਲਮਿਲ ਕੇ ਸਰਕਾਰ ਨੂੰ ਲੱਖਾਂ ਕਰੋੜਾ ਦਾ ਚੂਨਾ ਲਗਾ ਰਹਿ ਹਨ ।