(ਖਾਸ ਖਬਰ,ਮੋਨੂੰ ਸਰਵਟੇ ਅਤੇ ਅਜੈ ਕੋਛੜ ਪੰਜਾਬ ਬਿਊਰੋ)
ਜਿਸ ਦੇ ਚਲਦਿਆਂ ਨਜਾਇਜ਼ ਕਲੋਨਾਈਜ਼ਰ ਬਿਨਾਂ ਕਿਸੇ ਡਰ ਦੇ ਨਜਾਇਜ਼ ਕਲੋਨੀਆਂ ਬਿਨਾ ਨਕਸ਼ਾ ਪਾਸ ਕਰਾਏ ਕੱਟ ਰਹੇ ਹਨ ਅਤੇ ਰਜਿਸਟਰੀਆਂ ਵੀ ਕਰਾਈ ਜਾ ਰਹੇ ਹਨ
ਅਤੇ ਇਹ ਸਭ ਨਗਰ ਕੌਂਸਲ ਦੇ( ਈ ਓ ) ਸਾਬ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਹੋ ਰਿਹਾ ਹੈ ਕਿਉਂਕਿ ਈ, ਓ, ਸਾਬ ਨੂੰ ਆਗਾਹ ਕਰਨ ਦੇ ਬਾਵਜੂਦ ਵੀ ਈ, ਓ, ਸਾਬ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਸ਼ਕਾਇਤ ਕਰਤਾ ਨੂੰ ਕੋਈ ਤਸੱਲੀ ਬਖਸ਼ ਜਵਾਬ ਦਿੱਤਾ ਜਾਂਦਾ ਹੈ
(ਈ, ਓ,) ਸਾਬ ਦੇ ਸਿਰ ‘ਤੇ ਕੁਰਸੀ ਦਾ ਨਸ਼ਾ ਇੰਨਾ ਚੜ ਚੁੱਕਾ ਹੈ ਕਿ ਇਹਨਾ ਵਲੋਂ (ਆਰ,ਟੀ ,ਆਈ, ਐਕਟ) ਅਧੀਨ ਮੰਗੀ ਗਈ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ ?
ਅਤੇ ਬੇਨਿਯਮੀਆਂ ਕਰਨ ਵਾਲਿਆਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਇਸ ਦੀ ਤਾਜ਼ਾ ਮਿਸਾਲ ਬੱਸ ਸਟੈਂਡ ਦੇ ਪਿੱਛੇ ਮੰਦਿਰ ਦੇ ਕੋਲ ਕੱਟ ਕੇ ਵੇਚੀ ਜਾ ਰਹੀ ਕਲੋਨੀ ਹੈ ਜਿਸ ਦੇ ਵਿੱਚ ਗਰੀਬਾਂ ਨੂੰ ਮਹੀਨਾ ਵਾਰ ਕਿਸ਼ਤਾ ਤੇ ਪਲਾਟ ਵੇਚੇ ਜਾ ਰਹੇ ਹਨ ਤੇ ਮਜਬੂਰ ਗਰੀਬ ਲੋਕਾਂ ਨੂੰ ਕਿਸ਼ਤਾ ਦੇ ਲਾਲਚ ਵਿੱਚ ਅਨ ਅਪਰੂਵਡ ਕਲੋਨੀ ਵੇਚੀ ਜਾ ਰਹੀ ਹੈ ਜੋ ਕਿ ਅੱਗੇ ਜਾ ਕੇ ਲੋਕਾਂ ਦੇ ਜੀ ਦਾ ਜੰਜਾਲ ਬਨਣੀ ਹੈ ਅਤੇ ਇਸ ਸਭ ਦੇ ਪਿੱਛੇ ਇੱਕ ਰਸੂਖਦਾਰ ਵਿਆਕਤੀ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਹੈ ਜੋ ਕਿ ਪਹਿਲਾਂ ਵੀ ਕਈ ਲੋਕਾਂ ਨਾਲ ਧੋਖਾ ਕਰ ਚੁੱਕਾ ਹੈ ਤੇ ਦੇਹ ਸ਼ਾਮਲਾਟ ਵਾਲੀਆ ਪਲਾਟਾਂ ਦੀਆ ਰਜਿਸਟਰੀਆਂ ਕਰਵਾ ਚੁੱਕਾ ਹੈ ਅਤੇ ਅੱਜ ਕੱਲ( ਮਾਰਕਫੈੱਡ ਦੇ ਚੇਅਰਮੈਨ) ਦਾ ਰਾਈਟ ਹੈਂਡ ਕਹਾਉਂਦਾ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਤਹਿਸੀਲ ਕੰਪਲੈਕਸ ਵਿੱਚ ਵੀ ਕਿਤੇ ਕੋਈ ਭ੍ਰਿਸ਼ਟ ਅਧਿਕਾਰੀ ਤਾਂ ਨਹੀਂ ਜੋ ਨਕਸ਼ਾ ਪਾਸ ਤੋਂ ਵਗੈਰ ਹੀ ਰਜਿਸਟਰੀ ਕਰੀ ਜਾਂਦੇ ਹੋਣ ।
ਸਾਡੇ ਪੱਤਰਕਾਰ ਅਨੁਸਾਰ ਇਸ ਕਲੋਨੀ ਦੀ ਸ਼ਿਕਾਇਤ (ਮਾਲ ਮੰਤਰੀ) ਪੰਜਾਬ ਅਤੇ( ਸੀ, ਐਮ,) ਪੰਜਾਬ ਨੂੰ ਵੀ ਕਰ ਦਿੱਤੀ ਗਈ ਹੈ ਤਾਂ ਕਿ ਸਰਕਾਰ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਹੋ ਸਕੇ ਅਤੇ ਰੈਵੇਨਿਊ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇ ਸਾਡੇ ਰਿਪੋਰਟ ਅਨੁਸਾਰ ਇਹ ਸਭ ਗੋਲਮਾਲ ਬੇਨਾਮੀ ਨਾਮ ਤੇ ਹੋ ਰਿਹਾ ਹੈ ਜਮੀਨ ਕਿਸੇ ਦੇ ਨਾਮ ਤੇ ਹੈ ਤੇ ਬਿਆਨਾਂ ਕੋਈ ਸਫੈਦ ਪੋਸ਼ ਕਰਾਉਂਦਾ ਹੈ ਅਤੇ ਨੁਕਸਾਨ ਸਰਕਾਰ ਦਾ ਹੁੰਦਾ ਹੈ।