ਫਗਵਾੜਾ ( ਅਜੈ ਕੋਛੜ )ਵਿਕਾਸ ਦੇ ਵੱਡੇ ਵੱਡੇ ਦਾਵੇ ਕਰਦੀ ਸਰਕਾਰ ਦੀ ਫੁਕ ਉਸ ਵੇਲੇ ਨਿਕਲਦੀ ਵੇਖਣ ਨੂੰ ਮਿਲੀ ਜਦੋ ਸਾਡੀ ਟੀਮ ਨੇ ਫਗਵਾੜਾ ਦੇ ਵਾਰਡ ਨੰਬਰ 49 ਦਾ ਦੌਰਾ ਕੀਤਾ। ਜਿੱਥੇ ਲੋਕ ਸੀਵਰੇਜ ਦੀ ਗੰਭੀਰ ਸਮੱਸਿਆ ਕਾਰਨ ਪਿੱਛਲੇ ਕਈ ਦਿਨਾਂ ਤੋਂ ਨਰਕ ਭੋਗ ਰਹੇ ਹਨ। ਸੀਵਰੇਜ ਦਾ ਇਹ ਗੰਦਾ ਪਾਣੀ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਿਆ ਹੈ।ਇਲਾਕੇ ਚ ਗੰਦਗੀ ਦੀ ਭਰਮਾਰ ਵੀ ਦੇਖਣ ਨੂੰ ਮਿਲੀ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆ ਫੈਲਣ ਦਾ ਡਰ ਵੀ ਵੱਧ ਗਿਆ ਹੈ।


ਇਲਾਕੇ ਦੇ ਨਿਵਾਸੀਆਂ ਦੋਸ਼ ਲਗਾਇਆ ਹੈ ਕਿ ਨਗਰ ਕੌਂਸਲ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਰਨ ਉਹ ਨਰਕ ਭਰਿਆ ਜੀਵਨ ਜੀਣ ਲਈ ਮਜਬੂਰ ਹਨ।ਨਾ ਹੀ ਕੋਈ ਸਿਹਤ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਬਿਮਾਰੀਆ ਫੈਲਣ ਦਾ ਡਰ ਹੋਰ ਵੀ ਵੱਧ ਗਿਆ ਹੈ।ਜਦੋ ਇਸ ਸੰਬੰਧ ਚ ਇਲਾਕੇ ਦੇ ਕੌਂਸਲਰ ਸੰਜੇ ਗਰੋਵਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਲਾਕੇ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਲੋਕਾਂ ਦਾ ਵ ਫਰਜ਼ ਬਣਦਾ ਹੈ ਕਿ ਆਪਣਾ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣਾ ਅਲਾ ਦੁਆਲਾ ਸਾਫ ਸੁਥਰਾ ਰੱਖਣ ਤਾਂ ਜੋਂ ਬਿਮਾਰੀਆ ਤੋ ਰਾਹਤ ਮਿੱਲ ਸਕੇ।