Home Punjabi-News ਨਕੋਦਰ ਹਲਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸ.ਜਗਬੀਰ ਸਿੰਘ ਬਰਾੜ|

ਨਕੋਦਰ ਹਲਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸ.ਜਗਬੀਰ ਸਿੰਘ ਬਰਾੜ|

K9NEWSPUNJAB Bureau-

ਨਕੋਦਰ ਹਲਕੇ ਦੇ ਪਿੰਡ ਮੱਲੀਆ ਕਲਾਂ ਵਿਖੇ ਗਲੀਆਂ ਨਾਲੀਆਂ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਦੇ ਹੋਏ ਹਲਕਾ ਇੰਚਾਰਜ X MLA ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਹਲਕਾ ਨਕੋਦਰ ਦੇ ਕਿਸੇ ਵੀ ਪਿੰਡ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਪਿੰਡ ਵਾਸੀਆਂ ਦੀ ਮੰਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ ਤਾਂ ਜੋ ਨਕੋਦਰ ਹਲਕਾ ਜੋ ਕਿ ਅਕਾਲੀ ਦਲ ਦੇ ਆਗੂਆਂ ਦੀ ਅਣਦੇਖੀ ਦਾ ਸ਼ਿਕਾਰ ਰਿਹਾ ਹੈ ਪਿਛਲੇ ਕਾਫੀ ਸਮੇਂ ਤੋਂ ਇਸ ਹਲਕੇ ਨੂੰ ਵੱਧ ਤੋਂ ਵੱਧ ਗਰਾਂਟ ਜਾਰੀ ਕੀਤੀ ਜਾਵੇਗੀ ਅਤੇ ਇਸ ਹਲਕੇ ਨੂੰ ਦੁਆਬੇ ਦਾ ਨੰ ਇੱਕ ਹਲਕਾ ਬਣਾਇਆ ਜਾਵੇਗਾ ਅਧੂਰੇ ਰਹਿੰਦੇ ਕੰਮ ਜਲਦੀ ਹੀ ਪੂਰੇ ਕੀਤੇ ਜਾਣਗੇ ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਮਠਾਰੂ ,ਦੀਨਾ ਨਾਥ ਘਈ,ਹਰਦੇਵ ਸਿੰਘ ਔਜਲਾ, ਦਲਵੀਰ ਸਿੰਘ ਕੰਗ,ਅਤੇ ਯੂਥ ਕਾਂਗਰਸੀ ਆਗੂ ਭਵਨੇਸ਼ ਕੰਡਾ ਅਤੇ ਸਰਪੰਚ ਚੂਹੜ ਗੌਤਮ ਕੁਮਾਰ ਤੇ ਹੋਰ ਇਲਾਕੇ ਦੇ ਸਿਰ ਕੱਢ ਆਗੂ ਮੌਜੂਦ ਸਨ ।