ਨਕੋਦਰ(ਟੋਨੀ)

ਥਾਣਾ ਸਿਟੀ ਨਕੋਦਰ ਤੇ ਵਿਜੀਲੈਂਸ ਬਿਉਰੋ ਦਾ ਛਾਪਾ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਨਕੋਦਰ ਚ ਤਾਇਨਾਤ ਏ.ਐਸ.ਆਈ. ਅਮੀਰ ਸਿੰਘ ਨੇ ਇਕ ਘਰੇਲੂ ਮਾਮਲੇ ਵਿੱਚ ਲੜਕੇ ਵਾਲਿਆਂ ਕੋਲੋ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਰਿਸ਼ਵਤ ਦੇ ਪੈਸੇ ਨਾ ਦੇਣ ਤੇ ਪਰਚਾ ਕਰਨ ਦੀ ਧਮਕੀ ਦੇ ਰਿਹਾ ਸੀ। ਸ਼ਿਕਾਇਤ ਕਰਤਾ ਸੰਦੀਪ ਕੁਮਾਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨਕੋਦਰ ਨੇ ਦੱਸਿਆ ਕਿ ਮੇਰੇ ਕਿਸੇ ਰਿਸ਼ਤੇਦਾਰ ਦਾ ਇਕ ਮਾਮਲਾ ਸੀ, ਜਿਸ ਦੀ ਜਾਂਚ ਏ.ਐਸ.ਆਈ. ਅਮੀਰ ਸਿੰਘ ਕਰ ਰਿਹਾ ਸੀ, ਕੁੜੀ ਅਤੇ ਮੁੰਡੇ ਵਾਲਿਆਂ ਦਾ ਰਾਜੀਨਾਮਾ ਹੋ ਗਿਆ ਸੀ, ਪਰ ਫਿਰ ਵੀ ਇਹ ਏ.ਐਸ.ਆਈ. ਪੈਸੇ ਮੰਗਣ ਲੱਗ ਗਿਆ ਅਤੇ ਪੈਸੇ ਨਾ ਦੇਣ ਤੇ ਪਰਚਾ ਦਰਜ ਕਰਨ ਦੀ ਧਮਕੀ ਦਿੰਦਾ ਰਿਹਾ ਸੀ, ਆਖਿਰਕਾਰ ਇਸ ਸਬੰਧੀ ਅਸੀਂ ਸ਼ਿਕਾਇਤ ਵਿਜੀਲੈਂਸ ਬਿਉਰੋ ਜਲੰਧਰ ਨੂੰ ਕੀਤੀ ਗਈ ਅਤੇ ਅੱਜ ਪੈਸੇ ਦੇਣ ਦਾ ਸਮਾਂ ਰੱਖਿਆ ਗਿਆ। ਡੀ.ਐਸ.ਪੀ. ਦਲਵੀਰ ਸਿੰਘ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਟਰੈਕ ਵਿਛਾ ਕੇ ਏ.ਐਸ.ਆਈ. ਨੂੰ ਰੰਗੇ ਹੱਥੀ 5000ਰੁਪਏ ਲੈਂਦੇ ਗ੍ਰਿਫਤਾਰ ਕਰ ਲਿਆ।
ਦਲਵੀਰ ਸਿੰਘ ਡੀ.ਐਸ.ਪੀ. ਵਿਜੀਲੈਂਸ ਬਿਉਰੋ ਨੇ ਦੱਸਿਆ ਕਿ ਏ.ਐਸ.ਆਈ. ਨੂੰ ਮੌਕੇ ਤੇ ਪੈਸੇ ਲੈਂਦੇ ਗ੍ਰਿਫਤਾਰ ਕਰ ਲਿਆ ਹੈ ਅਤੇ ਏ.ਐਸ.ਆਈ. ਦੇ ਖਿਲਾਫ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।