ਨਕੋਦਰ ( ਸਿਡਾਣਾ /ਵਰੁਣ ਪੁਰੀਨ ) ਕੋਦਰ ਦੇ ਸਰਕਾਰੀ ਹਸਪਤਾਲ ਵਿਚ ਤਕਰੀਬਨ 20 ਸਾਲ ਪੁਰਾਣੀ ਅਲਟਰਾਸਾਊਂਡ ਸਕੈਨਿੰਗ ਮਸ਼ੀਨ, ਅਕਸਰ ਖਰਾਬ ਰਹਿੰਦੀ ਹੈ ਅਤੇ ਪੁਰਾਣੀ ਤਕਨੀਕ ਕਾਰਨ ਚੰਗੇ ਨਤੀਜੇ ਨਹੀਂ ਦੇ ਰਹੀ ਹੈ। ਨਤੀਜੇ ਵਜੋਂ, ਗਰਭਵਤੀ ਔਰਤਾਂ ਅਤੇ ਪੇਟ ਦੇ ਮਰੀਜ਼ ਅਕਸਰ ਖਰਾਬ ਮਸ਼ੀਨ ‘ਤੇ ਪੁਰਾਣੀ ਤਕਨੀਕ ਕਾਰਨ, ਦੂਜੇ ਪ੍ਰਾਈਵੇਟ ਹਸਪਤਾਲ ਵਿੱਚੋਂ ਮਹਿੰਗੇ ਰੇਟਾਂ ‘ਤੇ ਅਲਟਰਾਸਾਉਂਡ ਸਕੈਨ ਕਰਾਉਣ ਲਈ ਮਜਬੂਰ ਹੁੰਦੇ ਹਨ। ਇਹਦੇ ਨਾਲ ਖਾਸ ਕਰਕੇ ਗਰਭਵਤੀ ਔਰਤਾਂ ਅਤੇ ਪੇਟ ਦੇ ਮਰੀਜ਼ਾਂ ਦਾ ਸਕੈਨ ਦੇ ਕਰਕੇ, ਬਹੁਤ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ, ਸਮਾਜ ਸੇਵਕ ਗੌਰਵ ਜੈਨ ਨੇ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਤੋਂ ਮੰਗ ਕੀਤੀ ਹੈ ਕਿ ਨਵੀਂ ਮਸ਼ੀਨ ਨੂੰ ਜਲਦ ਤੋਂ ਜਲਦ ਉਪਲਬਧ ਕਰਵਾਇਆ ਜਾਵੇ ਤਾਂ ਜੋ ਮਰੀਜਾਂ ਨੂੰ ਚੰਗੀ ਸਕੈਨ ਦੀ ਸਹੂਲਿਅਤ ਹਸਪਤਾਲ ਵਿੱਚੋਂ ਹੀ ਮਿਲ ਸਕੇ। ਇਸ ਸਬੰਧ ਵਿਚ ਜਦੋਂ ਐਸ.ਐਮ.ਓ. ਨਕੋਦਰ ਡਾ. ਭੁਪਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾ. ਗੌਰਵ ਸੇਠੀ, ਜੋ ਅਲਟਰਾਸਾਊਂਡ ਸਕੈਨ ਦੇ ਮਾਹਰ ਹਨ, ਉਨ੍ਹਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਪੁਰਾਣੀ ਹੋਣ ਕਾਰਨ, ਉਸ ਦੇ ਨਤੀਜੇ ਚੰਗੇ ਨਹੀਂ ਆ ਰਹੇ ਅਤੇ ਉਹ ਮਸ਼ੀਨ ਅਕਸਰ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਮਰੀਜ਼ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਐਸ.ਐਮ.ਓ. ਡਾ. ਭੁਪਿੰਦਰ ਕੌਰ ਨੇ ਖਰਾਬ ਸਕੈਨਿੰਗ ਮਸ਼ੀਨ ਦੀ ਜਾਨਕਾਰੀ ਅਤੇ ਨਵੀਂ ਸਕੈਨਿੰਗ ਮਸ਼ੀਨ ਨੂੰ ਲੈਣ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਹੈ।