ਨਕੋਦਰ

(ਸਰਵਨ ਹੰਸ)

ਯੂਥ ਵੈੱਲਫੇਅਰ ਕਲੱਬ (ਰਜਿ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਧੀਆਂ ਦੀ ਪ੍ਰੋਗਰਾਮ 2020 ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ: ਅਵਤਾਰ ਸਿੰਘ ਜੀ ਕਲੇਰ ਰਾਜ ਸੂਚਨਾ ਕਮਿਸ਼ਨਰ ਉਚੇਚੇ ਤੌਰ ਤੇ ਪਹੁੰਚੇ ਲੋਹੜੀ ਧੀਆਂ ਦੀ ਪ੍ਰੋਗਰਾਮ ਦਾ ਉਦਘਾਟਨ ਨਰਿੰਦਰਪਾਲ ਕੰਡਾ ਜੀ ਸਰਪ੍ਰਸਤ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਨੇ ਕੀਤਾ ਲੋਹੜੀ ਦੇ ਧੂਣੇ ਦੀ ਰਸਮ ਬੀਬੀ ਸੁਰਿੰਦਰ ਕੌਰ ਢਿੱਲੋਂ ਸਰਪੰਚ ਪਿੰਡ ਮਾਣਕ ਡਾ ਇੰਦਰਪ੍ਰੀਤ ਕੌਰ ਛਾਬੜਾ ਜੀ ਨੇ ਸਾਂਝੇ ਤੌਰ ਤੇ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਨਾਮਵਾਰ ਗੀਤਕਾਰ ਸੁਖਪਾਲ ਔਜਲਾ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਫੇਰ ਵਾਰੀ ਆਈ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਰਾਣਾ ਤੇ ਬਲਰਾਜ ਜਿਨ੍ਹਾਂ ਨੇ ਆਪਣੇ ਵਿਸ਼ੇ ਨਾਲ ਜੁੜੇ ਗੀਤਾਂ ਨਾਲ ਸ਼ੁਰੂਆਤ ਕੀਤੀ ਤੇ ਪੰਜਾਬ ਦੀਆਂ ਧੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਫੇਰ ਵਾਰੀ ਆਈ ਲੋਪੋਕੇ ਬਰਾਦਰ ਜਿਨ੍ਹਾਂ ਨੇ ਆਪਣੇ ਹਿੱਟ ਗੀਤਾਂ ਨਾਲ ਸਟੇਜ ਨੂੰ ਸਿਖਰ ਤੇ ਪਹੁੰਚਾ ਦਿੱਤਾ ਉਸ ਤੋਂ ਬਾਅਦ ਸਾਹਿਬ ਪਨਗੋਟਾ ਹਾਰਵੀ ਸੰਧੂ ਜਸ ਵੀ ਪ੍ਰੀਤ ਅਰਮਾਨ ਜੀ ਜੌਹਲ ਨੇ ਵੀ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਤੇ ਵੱਖ ਵੱਖ ਖੇਤਰ ਵਿੱਚ ਨਾਮ ਖੱਟਣ ਵਾਲੀਆਂ ਪੰਜਾਬ ਦੀਆਂ 7 ਧੀਆਂ ਨੂੰ ਧੀ ਪੰਜਾਬ ਦੀ ਐਵਾਰਡ ਨਾਲ ਸਨਮਾਨਿਤ ਕੀਤਾ ਸਟੇਜ ਦੀ ਜ਼ਿੰਮੇਵਾਰੀ ਮੱਖਣ ਸ਼ੇਰਪੁਰੀ ਅਤੇ ਮੈਡਮ ਸੁਖਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਮਨੀ ਵੱਲੋਂ ਬਾਖੂਬੀ ਨਿਭਾਈ ਗਈ ਗਿਆ ਇਸ ਮੌਕੇ ਤੇ ਪਹੁੰਚੇ ਹੋਏ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਅੰਤ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਦੀ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਸਟਾਫ ਅਤੇ ਸਟੂਡੈਂਟ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਲੱਬ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਜੀ ਅਤੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਜੀ ਕੀਤਾ
ਇਸ ਮੌਕੇ ਤੇ ਹਾਜ਼ਰ ਕਲੱਬ ਦੇ ਚੇਅਰਮੈਨ ਗੁਰਵਿੰਦਰਜੀਤ ਸਿੰਘ ਔਜਲਾ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਬੱਬੀ ਹਰਪ੍ਰੀਤ ਬੱਲ ਵਿਨੋਦ ਕੁਮਾਰ ਤਨੇਜਾ ਮੈਡਮ ਸੁਨੀਤਾ ਗਿੱਲ ਮੈਡਮ ਸ਼ਮਿੰਦਰ ਕੌਰ ਮੈਡਮ ਜਸਨੀਤ ਕੌਰ ਕੁਲਵੰਤ ਸਿੰਘ ਕੌੜਾ ਜਸਵੰਤ ਸਿੰਘ ਰੌਲੀ ਅਮਰਜੀਤ ਸਿੰਘ ਲਿੱਤਰਾਂ ਸੀਤਲ ਰਾਮ ਜੀ ਮੈਡਮ ਅਮਨਦੀਪ ਕੌਰ ਡਾ ਸੁਖਵਿੰਦਰ ਸਿੰਘ ਰੰਧਾਵਾ ਡਾ ਓਮ ਪ੍ਰਕਾਸ਼ ਜੀ ਮਹਿਤਪੁਰ ਮੈਡਮ ਕਮਲੇਸ਼ ਰਾਣੀ ਅਮਨ ਆਦਿ ਹਾਜ਼ਰ ਸਨ