(ਅਸ਼ੋਕ ਲਾਲ ਉੱਚਾ ਪਿੰਡ )- ਸ਼ਹਿਰ ਵਿੱਚ ਸ਼ਰਾਬ ਮਾਫੀਆ ਆਪਣਾ ਖੁਦ ਦਾ ਚਲਾ ਰਿਹਾ ਹੈ ਸਿੰਡੀਕੇਟ
ਪੁਲਿਸ ਪ੍ਰਸ਼ਾਸਨ ਦੀ ਬੇਪ੍ਰਵਾਹੀ ਸਦਕੇ ਨੂਰਮਹਿਲ ਸ਼ਹਿਰ ਵਿੱਚ ਓਨੇ ਠੇਕੇ ਨਹੀਂ ਹਨ ਜਿੰਨੇ ਸ਼ਰਾਬ ਤਸਕਰ ਫਿਰਦੇ ਹਨ
ਅਤੇ ਇਕ ਫੋਨ ਕਾਲ ਤੇ ਪੀਜਾ ਆਵੇ ਨਾ ਆਵੇ ਪਰ ਪੀਜਾ ਪਹੁੰਚਣ ਤੋਂ ਪਹਿਲਾਂ ਸ਼ਰਾਬ ਦੀ ਹੋਮ ਡਲਿਵਰੀ ਕਰ ਦਿੱਤੀ ਜਾਦੀ ਹੈ
ਭਰੋਸੇਯੋਗ ਸੂਤਰਾਂ ਅਨੁਸਾਰ ਕੁੱਝ ਕੁ ਠੇਕੇਦਾਰਾਂ ਦੇ ਆਪਣੇ ਕਰਿੰਦੇ ਵੀ ਤਸਕਰਾਂ ਨਾਲ ਰਲੇ ਹੋਏ ਹਨ ਜਿਸ ਕਰਕੇ ਇਹਨਾਂ ਦੇ ਹੌਸਲੇ ਬੁਲੰਦ ਹਨ।
ਸ਼ਰਾਬ ਠੇਕੇਦਾਰ ਸੁਸ਼ੀਲ ਰੇਹਾਨ ਜੀ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਹਿਕਮੇ ਵੱਲੋਂ ਸਿੰਡੀਕੇਟ ਬਣਾਉਣ ਦੀ ਗੱਲ ਕਹੀ ਜਾਂਦੀ ਰਹੀ ਹੈ ਪਰ ਅਜੇ ਤੱਕ ਕੋਈ ਵੀ ਗੱਲ ਸਿਰੇ ਨੀ ਲੱਗੀ ਅਤੇ ਠੇਕੇਦਾਰਾ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਤਸਕਰਾਂ ਦੀਆਂ ਪੌਂ ਬਾਰਾਂ ਹਨ।