K9NEWSPUNJAB Bureau-

ਜੰਮੂ-ਕਸ਼ਮੀਰ, 29 ਅਗਸਤ 2019 – ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਦੀਆਂ ਦੋ ਸਕੀਆਂ ਭੈਣਾਂ ਨੇ ਬਿਹਾਰ ਦੇ ਰਹਿਣ ਵਾਲੇ ਸਕੇ ਭਰਾਵਾਂ ਨਾਲ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਦੋਵੇ ਜੋੜੇ ਵਿਆਹ ਕਰਵਾ ਕੇ ਸੁਪੋਲ ‘ਚ ਰਹਿਣ ਲੱਗੇ। ਅਸਲ ‘ਚ ਸੁਪੋਲ ਦੇ ਰਹਿਣ ਵਾਲੇ ਦੋ ਨੌਜਵਾਨ ਪਰਵੇਜ ਅਤੇ ਤਬਰੇਜ ਜੰਮੂ ਅਤੇ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਅਤੇ ਉਥੇ ਹੀ ਇਨ੍ਹਾਂ ਦੀ ਜਾਣ-ਪਹਿਚਾਣ ਕਸ਼ਮੀਰ ਦੀਆਂ ਦੋ ਸਕੀਆਂ ਭੈਣਾਂ ਨਾਲ ਹੋ ਗਈ। ਜਦੋਂ ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਈ ਗਈ ਤਾਂ ਇਨ੍ਹਾਂ ਦੋਵਾਂ ਜੋੜਿਆਂ ਨੇ ਵਿਆਹ ਕਰਵਾ ਲਿਆ ਅਤੇ ਸੁਪੋਲ ਜਾ ਕੇ ਰਹਿਣ ਲੱਗ ਗਏ।
ਜਿਸ ਤੋਂ ਬਾਅਦ ਲੜਕੀਆਂ ਦੇ ਪਿਤਾ ਨੇ ਦੋਵਾਂ ਭਾਈਆਂ ਖਿਲਾਫ਼ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਜਿਸ ਤੋਂ ਬਾਅਦ ਪੁਲਿਸ ਨੇ ਸੁਪੋਲ ਜਾ ਕੇ ਲੜਕੀਆਂ ਨੂੰ ਬਰਾਮਦ ਕੀਤਾ ਅਤੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋ ਕਿ ਲੜਕੀਆਂ ਅਤੇ ਲੜਕਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਸਾਰੇ ਹੀ ਬਾਲਗ ਹਨ। ਇਸ ਦੇ ਨਾਲ ਹੀ ਲੜਕੀਆਂ ਨੇ ਇਹ ਵੀ ਕਿਹਾ ਕਿ ਉਹ ਕਸ਼ਮੀਰ ‘ਚ ਨਹੀਂ ਰਹਿਣਾ ਚਾਹੁੰਦੀਆਂ। ਜਦੋਂ ਕਿ ਪੁਲਿਸ ਨੇ ਚਾਰਾਂ ਨੂੰ ਲੱਭ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।