ਜੰਗ ਬਹਾਦਰ ਕੋਹਲੀ ਦੀ ਰਹਿਨੁਮਾਈ ਵਿੱਚ ਦਿੱਤੇ ਗਏ ਧਰਨੇ ਸਬੰਧੀ ਆਪ ਜੀ ਨਾਲ ਚੈਨਲ ਵਲੋਂ ਕੁੱਝ ਕੁ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਬਾਰ ਬਾਰ ਰਾਮ ਲੀਲਾ ਕਮੇਟੀ ਦਾ ਨਾਂ ਬਾਰ ਬਾਰ ਲਿਆ ਗਿਆ ਹੈ ਪਰ ਇੱਕ ਐਸ ਸੀ ਬਰਾਦਰੀ ਦੇ ਰਿਪੋਰਟਰ ਦੀ ਕੁੱਟਮਾਰ ਦਾ ਕਿਤੇ ਵੀ ਕੋਈ ਜਿਕਰ ਨਹੀ ਕੀਤਾ ਗਿਆ ਕੀ ਆਦਧਰਮੀ ਹੋਣਾ ਕੋਈ ਗੁਨਾਹ ਹੈ ਕੀ ਐਸ ਸੀ ਦੇ ਘਰ ਵਿੱਚ ਜਨਮ ਲੈ ਕੇ ਪੱਤਰਕਾਰ ਬਨਣਾ ਗੁਨਾਹ ਹੈ ?
ਕੀ ਰਾਮ ਲੀਲਾ ਕਮੇਟੀ ਜੋ ਕਿ ਇਹਨਾਂ ਦੇ ਕਹਿਣ ਮੁਤਾਬਿਕ ਮੰਦਿਰ ਦੀ ਸਾਂਭ ਸੰਭਾਲ ਕਰਦੀ ਹੈ ਕਿ ਓਹਨਾ ਨੂੰ ਸ਼ਰਾਬ ਦਾ ਠੇਕਾ ਤੇ ਆਹਾਤਾ ਨਹੀ ਦਿਸਦੇ ਜੋ ਕਿ ਮੰਦਿਰ ਦੇ ਬਿਲਕੁਲ ਸਾਹਮਣੇ ਹਨ
ਜਾ ਫਿਰ ਜੰਗ ਬਹਾਦਰ ਕੋਹਲੀ ਨੇ ਓਹਨਾ ਦੁਕਾਨਾਂ ਦਾ ਕਿਰਾਇਆ ਲੈਣਾ ਹੁੰਦਾ ਹੈ ਇਸ ਲਈ ਕਮੇਟੀ ਕੁਝ ਨਹੀਂ ਬੋਲਦੀ ?
ਕੀ ਮੀਡੀਆ ਨੂੰ ਲੋਕਾਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਸਵਾਲ ਸ਼ਹਿਰ ਦੇ ਕਾਂਗਰਸੀ ਕੌਸਲਰਾਂ ਅਤੇ ਰਾਮ ਲੀਲਾ ਕਮੇਟੀ ਨੂੰ ਪੁਛਣੇ ਨਜਾਇਜ਼ ਹਨ ?
ਜੰਗ ਬਹਾਦਰ ਕੋਹਲੀ (ਐਸ. ਸੀ. )ਬਰਾਦਰੀ ਦੇ ਪੱਤਰਕਾਰਾਂ ਨੂੰ ਤਾਂ ਇਹ ਕਹਿ ਦਿੰਦਾ ਹੈ ਕਿ ਤੁਹਾਨੂੰ ਜੁੱਤੀਆ ਮਾਰ ਅਕਲ ਦੇਣੀ ਪੈਣੀ ਹੈ ਤੁਹਾਨੂੰ ਤੁਹਾਡੀ ਜਾਤ ਦੱਸਣੀ ਪੈਣੀ ਹੈ ਪਰ ਕੀ ਇਹ ਇਨਸਾਨ ਵੋਟਾ ਮੰਗਣ ਵੇਲੇ ਵੀ ਇਹ ਆਦਧਰਮੀ ਬਰਾਦਰੀ ਨਾਲ ਵੀ ਇਹੋ ਜਿਹਾ ਹੀ ਵਰਤਾਰਾ ਕਰੇਗਾ ?
ਜੇ ਕੋਈ ਚੈਨਲ ਲੋਕਾਂ ਨੂੰ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁਝ ਕੁ ਧਰਮ ਦੇ ਠੇਕੇਦਾਰਾਂ ਨੂੰ ਬੜਾ ਚੁਭਦਾ ਹੈ।ਪਰ ਕੀ ਇਹ ਕਮੇਟੀ ਮੈਂਬਰ ਆਪਣੇ ਪਰਿਵਾਰਿਕ ਦੀ ਸੌਂਹ ਖਾ ਕੇ ਕਹਿ ਸਕਦੇ ਹਨ ਕਿ ਓਹਨਾ ਨੇ ਕਦੇ ਮੀਟ ਜਾ ਸ਼ਰਾਬ ਦਾ ਸੇਵਨ ਨਹੀ ਕੀਤਾ। ਜਾ ਫਿਰ ਸਾਡਾ ਚੈਨਲ ਪ੍ਰੋਗਰਾਮਾਂ ਦੀਆ ਵੀਡੀਓ ਸ਼ੇਅਰ ਕਰੇ ਸਬੂਤ ਵਜੋਂ (ਪਬਲਿਕ ਕਹੇਗੀ ਤਾਂ ਵੀਡੀਓ ਜਾਰੀ ਕਰ ਦਿੱਤੀਆ ਜਾਣਗੀਆਂ ) ਜਿਹਨਾ ਵਿੱਚ ਪੈਗ ਤੇ ਲੈਗ ਦਾ ਦੌਰ ਸਾਫ ਸਾਫ ਚੱਲਦਾ ਦਿਸਦਾ ਹੈ
ਅੱਜ ਇਹ ਜੰਗ ਬਹਾਦਰ ਰਾਮ ਮੰਦਰ ਨੂੰ ਅਤੇ ਰਾਮ ਲੀਲਾ ਕਮੇਟੀ ਨੂੰ ਆਪਣੀ ਜਾਗੀਰ ਸਮਝਦਾ ਹੈ ਕੀ ਇਹ ਦਸ ਸਕਦਾ ਹੈ ਇਸ ਮੰਦਿਰ ਅਤੇ ਬਿਲਡਿੰਗ ਦੇ ਨਿਰਮਾਣ ਵਿੱਚ ਕਿਹੜੇ ਕਿਹੜੇ ਧਰਮ ਦੇ ਲੋਕਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਹੈ ਅਤੇ ਮਾਇਆ ਦਾਨ ਕੀਤੀ ਹੈ।
ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਮੀਡੀਆ ਨੂੰ ਧਰਮ ਦੇ ਨਾਲ ਨਾ ਜੋੜਿਆ ਜਾਵੇ ਗੱਲ ਸਿਰਫ਼ ਜੰਗ ਬਹਾਦਰ ਕੋਹਲੀ ਤੇ ਉਸ ਦੀਆਂ ਦੁਕਾਨਾਂ ਜਿਨਾ ਵਿੱਚ ਠੇਕਾ ਅਤੇ ਆਹਾਤਾ ਚੱਲ ਰਿਹਾ ਹੈ। ਉਸ ਦੀ ਕੀਤੀ ਗਈ ਹੈ ਇਹ ਇਨਸਾਨ ਆਪਣੇ ਫਾਇਦੇ ਲਈ ਸ਼ਹਿਰ ਵਾਸੀਆਂ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਗੁਮਰਾਹ ਕਰਕੇ ਸ਼ਹਿਰ ਦਾ ਮਹੌਲ ਖਰਾਬ ਕਰ ਰਿਹਾ ਹੈ। ਜਦ ਕਿ ਸਾਡੇ ਚੈਨਲ ਵਲੋਂ ਦਿਖਾਈ ਖਬਰ ਵਿੱਚ ਸਿਰਫ਼( ਖਦਸ਼ਾ ਜਾਹਰ )ਕੀਤਾ ਗਿਆ ਸੀ।
ਰਾਮ ਲੀਲਾ ਕਮੇਟੀ ਦਾ ਜਿਕਰ ਅਤੇ ਨਾਮ ਕਿਤੇ ਵੀ ਨਹੀਂ ਲਿਆ ਗਿਆ ਸੀ ਧਰਮ ਸਭ ਦੇ ਇੱਕ ਹਨ ਅਤੇ ਪੱਤਰਕਾਰ ਕਿਸੇ ਵੀ ਜਾਤ ਦਾ ਹੋ ਸਕਦਾ ਹੈ ਇਹ ਸਾਰਾ ਡਰਾਮਾ ਜੰਗੀ ਕੋਹਲੀ ਆਪਣੇ ਨਿੱਜੀ ਲਾਭ ਲੈਣ ਲਈ ਕਰ ਰਿਹਾ ਹੈ ਰਾਮ ਲੀਲਾ ਕਮੇਟੀ ਨੂੰ ਮੋਹਰਾ ਬਣਾ ਕੇ।
ਕੀ ਇਹਨਾਂ ਸਭ ਲੋਕਾਂ ਨੂੰ ਇਹ ਧਰਨਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੇ ਸਬੰਧ ਵਿੱਚ ਨਹੀ ਸੀ ਲਾਉਣਾ ਚਾਹੀਦਾ ?
ਜਾ ਫਿਰ ਇੱਕ ਮੀਂਹ ਪੈਣ ਤੇ ਜੋ ਹਾਲ ਸੜਕ ਦਾ ਨਕੋਦਰ ਰੋਡ ਤੇ ਹੁੰਦਾ ਹੈ ਰਾਮ ਮੰਦਰ ਦੇ ਸਾਹਮਣੇ ਕੀ ਓਹ ਕਮੇਟੀ ਨੂੰ ਨਹੀ ਦਿਸਦਾ ?
ਕੀ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਇਹੋ ਜਿਹਾ ਧਰਨਾ ਸਰਕਾਰੀ ਹਸਪਤਾਲ ਵਿੱਚ ਡਾਕਟਰ ਲਿਆਉਣ ਲਈ ਕਦੇ ਲਾਇਆ ਜਾ ਜਿਸ ਨਾਲ ਪੂਰੇ ਸ਼ਹਿਰ ਵਾਸੀਆਂ ਦਾ ਫਾਇਦਾ ਹੋਇਆ ਹੈ।
ਰਾਮਲੀਲਾ ਕਮੇਟੀ ਦੇ ਮੈਂਬਰ ਜੋ ਕਿ ਨਗਰ ਕੌਂਸਲ ਵਿੱਚ ਵੀ ਮੈਂਬਰ ਹਨ ਕੀ ਇਹਨਾਂ ਵਿਚੋਂ ਕਿਸੇ ਇਕ ਨੇ ਵੀ ਸ਼ਹਿਰ ਦਾ ਸੀਵਰੇਜ ਸਿਸਟਮ ਚਾਲੂ ਕਰਵਾਉਣ ਲਈ ਧਰਨਾ ਕਦੇ ਲਾਇਆ ਹੈ? ਲਾਇਆ ਹੈ ਤਾਂ ਦੱਸਿਆ ਜਾਏ।
ਜੰਗ ਬਹਾਦਰ ਕੋਹਲੀ ਕਹਿੰਦਾ ਹੈ ਕਿ ਮੈਂ ਪਿਛਲੇ ਤੀਹ ਸਾਲ ਤੋਂ ਰਾਮ ਲੀਲਾ ਕਮੇਟੀ ਦਾ ਮੈਂਬਰ ਹਾ। ਕੀ ਇਹ ਇਮਾਨਦਾਰੀ ਨਾਲ ਦੱਸ ਸਕਦਾ ਹੈ ਕਿ ਇਹ ਖੁਦ ਟੋਟਲ ਵੈਸ਼ਨੋ ਹੈ ਇਹ ਕੋਈ ਵੀ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ ਜਾਂ ਫਿਰ ਸ਼ਹਿਰ ਵਾਸੀਆਂ ਦੀ ਹਾਜਰੀ ਜੰਗ ਬਹਾਦਰ ਕੋਹਲੀ ਅਤੇ ਸਾਡੇ ਚੈਨਲ ਦੇ ਚੀਫ ਐਡੀਟਰ ਸਾਹਿਬ ਦਾ ਡੋਪ ਟੈਸਟ ਕਰਵਾ ਲਿਆ ਜਾਵੇ ? ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਫ ਹੋ ਜਾਊ ?
ਇਹ ਵਾਰ ਵਾਰ ਕਹਿ ਰਹੇ ਹਨ ਕਿ ਸਾਡੇ ਧਰਮ ਵਾਰੇ ਮਾੜੇ ਸ਼ਬਦ ਬੋਲੇ ਹਨ ਕੀ ਕੋਈ ਇੱਕ ਮਾੜਾ ਸ਼ਬਦ ਦੱਸ ਸਕਦੇ ਹਨ ਜੋ ਖਬਰ ਵਿੱਚ ਬੋਲਿਆ ਗਿਆ ਹੋਵੇ ? ਜਾ ਲਿਖਿਆਂ ਗਿਆ ਹੋਵੇ
ਰਾਮ ਲੀਲਾ ਕਮੇਟੀ ਕਹਿੰਦੀ ਹੈ ਕਿ ਚੈਨਲ ਨੇ ਸਾਡੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਆਪਾ ਇਹ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਪਾਸੇ ਰਾਮ ਮੰਦਿਰ ਵਿਖੇ ਕਥਾ ਚੱਲਦੀ ਹੁੰਦੀ ਹੈ ਦੂਸਰੀ ਤਰਫ ਮੰਦਿਰ ਦੇ ਬਿਲਕੁਲ ਸਾਹਮਣੇ ਚਿਕਨ ਚਿੱਲੀ ਬਣ ਰਿਹਾ ਹੁੰਦਾ ਹੈ ਕੀ ਉਸ ਟਾਈਮ ਇਹਨਾਂ ਦੀਆਂ ਭਾਵਨਾਵਾਂ ਮਰ ਚੁੱਕੀਆਂ ਹੁੰਦੀਆਂ ਹਨ ? ਉਸ ਟਾਈਮ ਠੇਸ ਨਹੀ ਪਹੁੰਚਦੀ।
ਸ਼ਹਿਰ ਦੀ ਇਤਿਹਾਸਕ ਸਰਾਂ ਅਤੇ ਸਕੂਲ ਦੇ ਅੱਗੇ ਮੀਟ, ਮੱਛੀ ,ਸ਼ਰਾਬ ਪਰੋਸੀ ਜਾਂਦੀ ਹੈ ਸ਼ਰੇਆਮ ਜਿੱਥੋ ਕਿ ਸ਼ਹਿਰ ਦੀਆਂ ਮਾਮਾ ਭੈਣਾਂ ਨੇ ਲੰਘ ਕੇ ਸਰਾਂ ਦੇ ਵਿੱਚ ਸੈਰ ਕਰਨ ਜਾਣਾ ਹੁੰਦਾ ਹੈ ਕੀ ਉਸ ਦੇ ਲਈ ਧਰਨਾ ਨਹੀ ਲਾਇਆ ਜਾ ਸਕਦਾ ਜਾਂ ਫਿਰ ਰੇਹੜੀਆਂ ਵਾਲਿਆਂ ਤੋਂ ਜੋ ਲੋਕ ਹਫਤਾ ਵਸੂਲੀ ਕਦਰੇ ਹਨ ਓਹਨਾ ਦੇ ਡਰ ਦੇ ਚਲਦਿਆਂ ਇਹਨਾਂ ਦੀਆ ਲੱਤਾ ਭਾਰ ਨੀ ਝੱਲਦੀਆ ਧਰਨਾ ਲਾਉਣ ਲਈ ?
ਧਰਨਾ ਲਾਉਣਾ ਹੀ ਸੀ ਤਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਲਗਾਓ ਜਿਸ ਤਰ੍ਹਾਂ ਅਸ਼ੋਕ ਸੰਧੂ ਨੰਬਰਦਾਰ ਲਾਉਂਦੇ ਹਨ। ਘੱਟ ਤੋਂ ਘੱਟ ਪਬਲਿਕ ਦੀ ਮੰਗ ਤਾਂ ਕੋਈ ਪੂਰੀ ਕੀਤੀ ਜਾ ਸਕੇ। ਆਪਣੇ ਜਾਤੀ ਫਾਇਦੇ ਲਈ ਧਰਮ ਨੂੰ ਵਰਤਣਾ ਛੱਡ ਕੇ ਕੰਧ ਤੇ ਲਿਖਿਆ ਪੜੋ ਅਤੇ ਪਿਛਲੇ ਪੰਜ ਸਾਲ ਦੀ ਆਪਣੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਪੇਸ਼ ਕਰੋ ਇੱਕ ਚੈਨਲ ਦੇ ਬੰਦ ਹੋਣ ਨਾਲ ਕੁਝ ਵੀ ਨਹੀਂ ਹੋਣਾ ਨਾ ਹੀ ਪਰਚੇ ਕਰਾਉਣ ਨਾਲ ਕੁੱਝ ਬੰਦ ਹੋਣਾ ਹੈ
ਪਰਚੇ, ਚਰਚੇ, ਤੇ ਖਰਚੇ, ਇਹ ਚੀਜਾ ਆਪਣੇ ਬਲੱਡ ਵਿੱਚ ਰਚੀਆ ਹੋਈਆ ਹਨ ।
ਸੋ K9 NEWS PUNJAB ਅਦਾਰਾ ਆਪ ਸਭ ਲਈ ਹੈ ਸਾਡੇ ਲਈ ਸਾਰੇ ਧਰਮ ਬਰਾਬਰ ਹਨ ਅਸੀਂ ਪੱਤਰਕਾਰ ਵੀ ਸਭ ਧਰਮਾਂ ਦੇ ਰੱਖੇ ਹਨ।ਕਿਸੇ ਇਕ ਬੰਦੇ ਦੇ ਕਰਕੇ ਆਪਾ ਆਪਣੇ ਪੱਤਰਕਾਰਾਂ ਨੂੰ ਕੰਮ ਕਰਨ ਤੋਂ ਰੋਕ ਨਹੀਂ ਸਕਦੇ।ਜੰਗ ਬਹਾਦਰ ਕੋਹਲੀ ਦੀ ਇੰਟਰਵਿਊ ਲਈ ਅਸੀ ਜਨਰਲ ਕੈਟਾਗਰੀ ਦੇ ਪੱਤਰਕਾਰ ਸ਼ਪੈਸ਼ਲ ਮੰਗਵਾਉਣ ਦੀ ਅਸੀ ਕੋਈ ਜਰੂਰਤ ਨਹੀਂ ਸਮਝਦੇ। ਜੇ ਕੁਝ ਕੁ ਲੋਕ ਇਹ ਸੋਚੀ ਬੈਠੇ ਹਨ ਕਿ ਧਰਨਾ ਲਾਉਣ ਨਾਲ ਪੱਤਰਕਾਰ ਭਾਈਚਾਰੇ ਅਤੇ ਚੈਨਲ ਦੇ ਚੀਫ਼ ਐਡੀਟਰ ਨੂੰ ਦਬਾਅ ਹੇਠ ਲੈ ਆਉਣਗੇ ਅਤੇ ਆਪਣੀ ਮਰਜ਼ੀ ਮੁਤਾਬਕ ਖਬਰਾਂ ਲਗਾਉਣ ਲਈ ਮਜਬੂਰ ਕਰਨਗੇ ਤਾਂ ਇਹ ਸੁਪਨਾ ਤਾਂ ਸੋਹਣਾ ਹੈ ਪਰ ਸੱਚ ਕਦੇ ਨਹੀਂ ਹੋਣਾ ?
ਕਿਉਂਕਿ ਰਾਜ ਅਭੀ ਔਰ ਭੀ ਹੈ ,ਖੁਲਾਸੇ ਅਭੀ ਔਰ ਭੀ ਹੋਂਗੇ ,ਦਿੱਲ ਥਾਮ ਕੇ ਬੈਠੀਏ ਨਜਾਰੇ ਅਭੀ ਔਰ ਭੀ ਹੋਂਗੇ।