ਫਗਵਾੜਾ (ਡਾ ਰਮਨ/ਅਜੇ ਕੋਛੜ) ਸਿਆਣੇ ਕਹਿੰਦੇ ਹਨ ਜਿਹੜੇ ਹੋਣਹਾਰ ਵਿਦਿਆਰਥੀ ਹਮੇਸ਼ਾ ਅਪਣੇ ਪੁਰਾਣੇ ਸਕੂਲਾਂ ਨੂੰ ਯਾਦ ਰੱਖਦੇ ਹਨ ਉਹ ਵਿਦਿਆਰਥੀਆਂ ਹਮੇਸ਼ਾ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਹਨ ਇਸ ਦੀ ਉਦਾਹਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਤੋਂ ਪੜੀ ਵਿਦਿਆਰਥਣ ਪ੍ਰਵਾਸੀ ਭਾਰਤੀ ਚਰਨਜੀਤ ਕੌਰ ਜੋਹਲ ਧਰਮਪਤਨੀ ਸ੍ਰ ਕੁਲਵੰਤ ਸਿੰਘ ਜੋਹਲ ਦੀ ਹੈ ਜਿਸ ਨੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦੀ ਪ੍ਰੇਰਨਾ ਸਦਕਾ ਸਕੂਲ ਵਿੱਚ ਆਕੇ ਸਕੂਲ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਕੂਲ ਨੂੰ ੲਿੱਕ ਲੱਖ ਰੁਪਏ ਦਾ ਦਾਨ ਕੀਤਾ ੲਿਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਪ੍ਰਵਾਸੀ ਭਾਰਤੀ ਚਰਨਜੀਤ ਕੌਰ ਜੌਹਲ ਕਨੈਡਾ ਨਿਵਾਸੀ ਨੂੰ ਜਿੱਥੇ ਸਕੂਲ ਨੂੰ ਦਾਨ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੂੰ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਸਰਪੰਚ ਰਾਮ ਗੋਪਾਲ ਧੰਨੀ ਪਿੰਡ , ਚੈਅਰਮੈਨ ਐਸ ਐਮ ਸੀ ਤਰਸੇਮ ਲਾਲ , ਪੀ ਟੀ ੲੇ ਪ੍ਰਧਾਨ ਜਸਵੀਰ ਕੁਮਾਰ , ਵਾੲੀਸ ਪ੍ਰਿੰਸੀਪਲ ਰਿਸ਼ੀ ਕੁਮਾਰ , ਸੰਤੋਖ ਸਿੰਘ ਕਨੈਡਾ , ਤਲਵਿੰਦਰ ਸਿੰਘ ਹੇਅਰ , ਮੈਡਮ ਸਰੋਜ ਰਾਣੀ , ਵਿਦਿਆ ਸਾਗਰ , ਅਮਰਦੀਪ ਜੱਖੂ , ਰਾਮ ਦਿਆਲ , ਮੁਨੀਸ਼ ਕੁਮਾਰ , ਜਸਵਿੰਦਰ ਸਾਪਲਾ , ਰੀਤਾ ਰਾਣੀ , ਅੰਸੁ ਸਭਰਵਾਲ , ਸਰਬਜੀਤ ਕੌਰ , ਮੰਜੂ ਰਾਣੀ , ਜਸਵੀਰ ਕੌਰ , ਰਜਨੀ ਸੂਦ , ਤੋਂ ੲਿਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੋਜੂਦ ਸਨ