ਬਿਊਰੋ ਰਿਪੋਰਟ-

ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਦੋਵਾਂ ਗਾਇਕਾਂ ਦਾ ਇਹ ਵਿਵਾਦ ਹਾਈ ਕੋਰਟ ਪਹੁੰਚੇ ਸਨ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਗਾਇਕ ਰੰਮੀ ਰੰਧਾਵਾ ਦੇ ਭਰਾ ਪ੍ਰਿੰਸ ਰੰਧਾਵਾ ਨੇ ਪਟੀਸ਼ਨ ਦਾਇਰ ਕਰਵਾਈ ਹੈ, ਜਿਸ ‘ਚ ਪੁਲਸ ਆਫਸਰ ‘ਤੇ ਦੋਸ਼ ਲਾਇਆ ਗਿਆ ਹੈ। ਐੱਫ. ਆਈ. ਆਰ. ‘ਚ ਜ਼ਮਾਨਤੀ ਧਾਰਾਵਾਂ ਦੇ ਬਾਵਜੂਦ ਰੰਮੀ ਰੰਧਾਵਾ ਨੂੰ ਪੁਲਸ ਨੇ ਫੜ ਕੇ ਥਾਣੇ ‘ਚ ਰੱਖਿਆ।