ਫਗਵਾੜਾ (ਡਾ ਰਮਨ )
ਅਐਨ ਸੀ ਸੀ ਦਾ ਮਕਸਦ ਨੋਜਵਾਨਾਂ ਨੂੰ ਅਨੂਸਾਸਨ ਅਤੇ ਸਮਰਪਿਤ ਨਾਗਰਿਕ ਦੇ ਗੁਣਾ ਦਾ ਵਿਕਾਸ ਅਤੇ ਅਗਵਾੲੀ ਦੀ ਤਾਕਤ ਪੈਂਦਾ ਕਰਨਾ ਹੈ ੲਿਨ੍ਹਾਂ ਚੀਜ਼ਾਂ ਦੇ ਨਾਲ ਨਾਲ ਉਨ੍ਹਾਂ ਚ ਏਕਤਾ ਅਤੇ ਦੇਸ਼ ਸੇਵਾ ਦਾ ਜਜ਼ਬਾ ਜਗਾਨਾ ਹੀ ਅਐਨ ਸੀ ਸੀ ਦਾ ਮੁੱਖ ਉਦੇਸ ਹੈ ੲਿਸ ਗੱਲ ਦਾ ਪ੍ਰਗਟਾਵਾ 8 ਪੰਜਾਬ ਬਟਾਲੀਅਨ ਐਨ ਸੀ ਸੀ ਫਗਵਾੜਾ ਦੇ ਕਰਨਲ ਯੋਗੇਸ਼ ਭਾਰਦਵਾਜ ਨੇ ਕੀਤਾ ਉਨ੍ਹਾਂ ਦੱਸਿਆ ਕਿ ਐਨ ਸੀ ਸੀ ਦੇ ਵੱਖ-ਵੱਖ ਕਾਲਜਾ ਸਕੂਲਾਂ ਵਿੱਚ ਚੱਲ ਰਹੇ ਯੂਨਿਟਾ ਵਲੋਂ ਸਮਾਜ ਸੇਵਾ ਨੂੰ ਸਮਰਪਿਤ ਕੲੀ ਤਰ੍ਹਾਂ ਦੇ ਪ੍ਰੋਜੈਕਟ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਐਨ ਸੀ ਸੀ ਡੇ ਦੇ ਸੰਬੰਧ ਵਿੱਚ ਮਿਤੀ 26 ਨੰਬਵਰ ਨੂੰ ਰਾਮਗੜ੍ਹੀਆ ਕਾਲਜ , ਜੀ ਐਨ ੲੇ ਯੂਨੀਵਰਸਿਟੀ , ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ , ਸੰਤ ਬਾਬਾ ਭਾਗ ਸਿੰਘ ਕਾਲਜ ਖਿਆਲਾ , ਕਮਲਾ ਨਹਿਰੂ ਕਾਲਜ , ਅੈਸ ਜੀ ਜੀ ਅੈਸ ਖਾਲਸਾ ਕਾਲਜ ਮਾਹਿਲਪੁਰ , ਸਵਾਮੀ ਸੰਤ ਦਾਸ ਸਕੂਲ , ਸੈਫਰਨ ਪਬਲਿਕ ਸਕੂਲ ਆਦਿ ਵਿੱਖੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੂਟੇ ਲਗਾਏ ਜਾਣਗੇ ਜਦਕਿ ਮਿਤੀ 27 ਨੰਬਵਰ ਨੂੰ ਸਵੇਰੇ10 ਵਜੇ (ਬੱਲਡ ਬੈਂਕ ) ਸਿਵਲ ਹਸਪਤਾਲ ਫਗਵਾੜਾ ਵਿਖੇ ਮਾਨਵਤਾ ਦੀ ਭਲਾਈ ਲਈ ੲਿੱਕ ਵਿਸ਼ਾਲ ਮੇਘਾ ਕੈਂਪ ਲਗਾਇਆ ਜਾਵੇਗਾ ਜਿਸ ਨੂੰ ਕਾਮਯਾਬ ਬਣਾਉਣ ਲਈ ਸਮੂਹ ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲ ੲੇ ਐਨ ਓ , ਸੀ ਈ ਓ , ਸੂਬੇਦਾਰ ਮੇਜਰ ਸੋਨਮ ਤਰਸਿਸ ਅਤੇ 8 ਪੰਜਾਬ ਬਟਾਲੀਅਨ ਐਨ ਸੀ ਸੀ ਦੀ ਸਮੂਚੀ ਟੀਮ ਦਾ ਵਿਸ਼ੇਸ਼ ਯੋਗਦਾਨ ਰਹੇਗਾ