ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸਿੰਘ ਸੀਰਾ

ਮੋਰਿੰਡਾ (25-6-2020) ਬਲਾਕ ਮੋਰਿੰਡਾ ਦੀਆਂ ਵੱਖ -ਵੱਖ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਆਧਾਰਤ “ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਦੀ ਮੀਟਿੰਗ ਕਨਵੀਨਰ ਜਗਦੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਮੋਰਿੰਡਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕੋ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਕੋਲਾ ਖਾਣਾਂ ਦੇ ਨਿੱਜੀਕਰਨ ਸਮੇਤ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ, ਪੰਚਾਇਤੀਕਰਨ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ, ਕਿਰਤ ਕਾਨੂੰਨਾਂ ਨੂੰ ਦੇਸੀ- ਵਿਦੇਸ਼ੀ ਸਰਮਾਏਦਾਰ ਪੱਖੀ ਸੋਧਣ ਅਤੇ ਖਤਮ ਕਰਨ ,ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕੀ ਸਘੰਰਸਾ ਤੇ ਰੋਕ ਲਗਾਉਣ ,ਪੁਰਾਣੀ ਪੈਨਸ਼ਨ ਬਹਾਲ ਕਰਨ ,ਸਮੁੱਚੇ ਵਿਭਾਗਾਂ ਵਿੱਚ ਵੱਖ- ਵੱਖ ਠੇਕੇਦਾਰਾਂ, ਆਊਟ ਸੋਰਸਿੰਗ ਕੰਪਨੀਆਂ, ਇਨਲਿਸਟਮੈਂਟ ਆਦਿ ਤੇ ਲਗਾਤਾਰ ਕੰਮ ਕਰਦੇ ਠੇਕਾ ਕਾਮਿਆਂ ਨੂੰ ਪੱਕਾ ਕਰਨ ,ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲਿਆਂ ਮੁਤਾਬਕ ਸਮੁੱਚੇ ਕੱਚੇ ਕਾਮਿਆਂ ਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਫ਼ੈਸਲਿਆਂ ਨੂੰ ਲਾਗੂ ਕਰਨ ,ਕੇਂਦਰ ਸਰਕਾਰ ਵੱਲੋਂ ਲੋਕ ਪੱਖੀ ਵਿਦਿਆਰਥੀ, ਬੁੱਧੀਜੀਵੀ ਤੇ ਜਮਹੂਰੀ ਵਿਅਕਤੀਆਂ ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਚ ਸੁੱਟਣ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਡੀ ਏ ਦੇ ਬਕਾਏ ਸਮੇਤ ਕਿਸ਼ਤਾਂ ਜਾਰੀ ਕਰਨ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਆਦਿ ਮੰਗਾਂ ਲਈ 10 ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ਤੇ 3 ਜੁਲਾਈ 2020 ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ।ਸਮੁੱਚੇ ਮਜ਼ਦੂਰਾਂ,ਮੁਲਾਜ਼ਮਾ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ “ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਦੀ ਅਗਵਾਈ ਵਿੱਚ 3 ਜੁਲਾਈ ਨੂੰ ਬਿਜਲੀ ਬੋਰਡ ਦੇ ਦਫਤਰ ਅੱਗੇ ਵਿਸ਼ਾਲ ਸਾਂਝੀ ਰੈਲੀ ਕਰਨ ਉਪਰੰਤ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਦਿੱਤਾ ਜਾਵੇਗਾ ।ਮੀਟਿੰਗ ਵਿੱਚ ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਸ੍ਰੀ ਚਮਕੌਰ ਸਾਹਿਬ ਵੱਲੋਂ 6 ਜੁਲਾਈ ਨੂੰ ਐਸ ਡੀ ਅੈਮ ਦਫ਼ਤਰ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੀ ਜਾ ਰਹੀ ਇਲਾਕਾ ਪੱਧਰੀ ਰੈਲੀ ‘ਚ ਮਜ਼ਦੂਰ -ਮੁਲਾਜ਼ਮ ਸ਼ਮੂਲੀਅਤ ਕਰਨਗੇ ।ਮੀਟਿੰਗ ਵਿੱਚ ਮਤੇ ਪਾਸ ਕਰਕੇ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਛੇ ਮਹੀਨੇ ਅੱਗੇ ਪਾਉਣ ਅਤੇ ਬਠਿੰਡਾ ਸਰਕਾਰੀ ਥਰਮਲ ਪਲਾਂਟ ਦੀ ਜ਼ਮੀਨ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਜ਼ੋਰਦਾਰ ਨਿਖੇਧੀ ਕੀਤੀ ।ਮੀਟਿੰਗ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਮੁੱਖ ਦਫਤਰ ਪਟਿਆਲਾ ਵਿਖੇ ਲਗਾਏ ਗਏ ਮੋਰਚੇ ਦੀ ਜ਼ੋਰਦਾਰ ਹਮਾਇਤ ਕੀਤੀ। ਮੀਟਿੰਗ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਰੋਪੜ ਦੇ ਪ੍ਰਧਾਨ ਦਵਿੰਦਰ ਸਿੰਘ ,ਸਕੱਤਰ ਜਗਦੀਸ਼ ਕੁਮਾਰ ,ਜਲ ਸਪਲਾਈ ਅਤੇ ਸੈਨੀਟੇਸ਼ਨ ,ਪੀ ਡਬਲਿਊ ਡੀ ,ਭਵਨ ਤੇ ਮਾਰਗ, ਸਿੰਚਾਈ ਵਿਭਾਗ ਦੇ ਫ਼ੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਦੀਦਾਰ ਸਿੰਘ ਢਿੱਲੋਂ, ਸੁਖਰਾਮ ਕਾਲੇਵਾਲ, ਬਲਜੀਤ ਸਿੰਘ ਹਿੰਦੂਪੁਰ ,ਮਲਾਗਰ ਸਿੰਘ ਖਮਾਣੋਂ ,ਪੀ ਡਬਲਿਊ ਡੀ ਆਗੂ ਗੁਰਮੀਤ ਸਿੰਘ ਦੁੱਮਣਾ, ਸਤਵੰਤ ਸਿੰਘ, ਮਿਊਂਸੀਪਲ ਇੰਪਲਾਈਜ਼ ਯੂਨੀਅਨ ਮੋਰਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਸਕੱਤਰ ਸਤੀਸ਼ ਕੁਮਾਰ ,ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਨਰਿੰਦਰ ਸ਼ਰਮਾ, ਕਰਮਜੀਤ ਸਿੰਘ ,ਜਸਪਾਲ ਸਿੰਘ ਸਾਬਕਾ ਟੀਐਸਯੂ ਆਗੂ ਭਾਗ ਸਿੰਘ ਮੜੌਲੀ ,ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਾਜਵਿੰਦਰ ਸਿੰਘ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਲਿਹਾਰ ਸਿੰਘ ਆਦਿ ਆਗੂ ਸ਼ਾਮਿਲ ਹੋ