ਦਿੱਲੀ ਏਅਰਪੋਰਟ ਦੀ ਪ੍ਰਾਇਵੇਟ ਲਾਬੀ ਇੰਨੀ ਤਾਕਤਵਰ ਹੈਂ ਕਿ ਉਹ ਕਦੇ ਨਹੀਂ ਚਾਹੁਣਗੇ ਭੁੱਲ ਕੇ ਵੀ ਇੱਕ ਵੀ ਵੱਡੀ ਫਲਾਈਟ ਅੰਮ੍ਰਿਤਸਰ ਸਾਹਿਬ ਨੂੰ ਸ਼ੁਰੂ ਹੋ ਜਾਵੇ। ਇਸ ਲਾਬੀ ਨੂੰ ਪਤਾ ਹੈਂ ਕਿ ਜੇਕਰ ਏਅਰ ਇੰਡੀਆ ਦੀ ਹੀ Amritsar To Vancouver, Toronto, San Francisco, London, Melborn ਜਿਹੇ ਸ਼ਹਿਰਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋ ਗਈਆਂ ਤਾਂ ਪੰਜਾਬੀ ਦਿੱਲੀ ਨੂੰ ਮੂੰਹ ਨਹੀਂ ਕਰਨਗੇ, ਅੰਮ੍ਰਿਤਸਰ ਸਾਹਿਬ ਤਾਂ ਫਿਰ ਆਪਣਾ ਘਰ ਹੈਂ ਪੰਜਾਬੀਆਂ ਦਾ। ਜਾਨਬੂਝ ਕੇ ਅਜਿਹੇ ਦੁਵੱਲੇ ਹਵਾਈ ਸਮਝੋਤੇ ਕੀਤੇ ਗਏ ਹਨ ਕਿ Lufthansa, KLM, Émirats,Turkish, British Airways, ਆਦਿ ਏਅਰਲਾਈਨਜ਼ ਚਾਹ ਕੇ ਵੀ ਅੰਮ੍ਰਿਤਸਰ ਨਾ ਆ ਸਕਣ। ਜੇ ਇਹ ਏਅਰਲਾਈਨਜ਼ ਅੰਮ੍ਰਿਤਸਰ ਸਾਹਿਬ ਆ ਗਈਆਂ, ਫਿਰ ਦਿੱਲੀ ਤੋਂ ਕਿਸ ਨੇ ਚੜਨਾ ? ਹਰਿਆਣਾ ਤੋਂ ਦਿੱਲੀ ਦੇ ਰਸਤੇ ਤੇ ਢਾਬਿਆਂ, ਹੋਟਲਾਂ, ਟੋਲ ਪਲਾਜਿਆ, ਦਿੱਲੀ ਏਅਰਪੋਰਟ ਨੂੰ ਹੀ ਵੱਡੀ ਕਮਾਈ ਕਿੱਥੋ ਹੋਉ ? ਜੇ ਪੰਜਾਬੀਆਂ ਦੀ ਹਰਿਆਣੇ ਤੋਂ ਦਿੱਲੀ ਏਅਰਪੋਰਟ ਦੀ ਆਵਾਜਾਈ ਬੰਦ ਹੋ ਗਈ ਤਾਂ ਹਰਿਆਣੇ, ਦਿੱਲੀ ਨੂੰ ਘਾਟਾ ਨਾ ਪਵੇਗਾ ? ਪੰਜਾਬੀਆਂ ਨੂੰ ਖੱਜਲਖੁਆਰ ਕਰਨਾ ਹੈਂ ਬਸ, ਉਹ ਕਿੱਦਾਂ ਕਰਨਾ ਹੈ ਦਿੱਲੀ ਨੂੰ ਪਤਾ ਹੈ। ਪੰਜਾਬੀਆਂ ਨੂੰ ਇੱਕਮੁਠ ਹੋਕੇ ਅੰਮ੍ਰਿਤਸਰ ਸਾਹਿਬ ਨੂੰ ਸਿੱਧੀਆਂ ਉਡਾਣਾਂ ਦੇ ਮੁੱਦੇ ਤੇ ਜਨਤਕ ਲਹਿਰ ਬਨਾਉਣ ਦੀ ਲੋੜ ਹੈਂ।