Home Punjabi-News ਦੇਸ਼ ਦੀਆਂ ਦਸ ਕੇਂਦਰੀਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ ਕੇਂਦਰ...

ਦੇਸ਼ ਦੀਆਂ ਦਸ ਕੇਂਦਰੀਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਆਮ ਲੋਕ ਮਾਰੂ ਨੀਤੀਆਂ ਦਾ ਵਿਰੋਧ ਪ੍ਰਦਰਸ਼ਨ ਕਰਦੇ ਹੋਏ

ਫ਼ਗਵਾੜਾ (ਡਾ ਰਮਨ)

ਦੇਸ਼ ਦੀਆਂ ਦਸ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ ਭਾਰਤ ਛੱਡੋ ਅੰਦੋਲਨ ਦੀ ਅਠੱਤਰਵੀਂ ਵਰ੍ਹੇ ਗੰਢ ਤੇ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਅਤੇ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਕਰਨ ਦੇ ਖਿਲਾਫ ਜ਼ਿਲ੍ਹਾ ਜਲੰਧਰ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਨੇ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੀ ਅਗਵਾਈ ਸੀ. ਟੀ. ਯੂ. ਦੇ ਹਰੀ ਮੁਨੀ ਸਿੰਘ, ਸੀ. ਆਈ .ਟੀ. ਯੂ. ਦੇ ਕੇਵਲ ਸਿੰਘ ਹਜ਼ਾਰਾ, ਕ੍ਰਿਸ਼ਨਾ ਪੁਆਦੜਾ ਅਤੇ ਪ. ਸ. ਸ. ਫ. ਦੇਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸਾਂਝੇ ਤੌਰ ਤੇ ਕੀਤੀ ਇਸ ਸਮੇਂ ਰਾਮ ਕ੍ਰਿਸ਼ਨ, ਕ੍ਰਿਸ਼ਨਾ ਪੁਆਦੜਾ, ਨਿਰਮੋਲਕ ਸਿੰਘ ਹੀਰਾ, ਤਰਸੇਮ ਲਾਲ ਰੇਲਵੇ,ਏਟਕ ਦਾ ਰਾਜੇਸ਼ ਥਾਪਾ,ਪੁਸ਼ਪਿੰਦਰ ਕੁਮਾਰ ਵਿਰਦੀ, ਸੁਖਜੀਤ ਕੌਰ,ਮਲਕੀਤ ਖਾਂਬਰਾ, ਕੁਲਦੀਪ ਸਿੰਘ ਕੌੜਾ;ਨਸੀਬ ਚੰਦ ਬੱਬੀ ਤਰਕਸ਼ੀਲ, ਮਲਕੀਤ ਭੋਏਪੁਰੀ,ਰਾਮ ਵਿਜਾਰਥ ਸ਼ੁਕਲਾ,ਪਰਨਾਮ ਸਿੰਘ ਸੈਣੀ, ਜਗੀਰ ਸਿੰਘ, ਬਿਮਲਾ ਰਾਣੀ ਕਰਤਾਰਪੁਰ, ਸਰਬਜੀਤ ਕੌਰ, ਬਲਵੀਰ ਕੌਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਲੋ ਜਨਤਕ ਅਦਾਰਿਆਂ ਅਤੇ ਸਰਕਾਰੀ ਅਦਾਰਿਆਂ ਦਾ ਬੜੀ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰ ਜੁੰਡਲੀ ਦੇ ਹਵਾਲੇ ਕੀਤਾ ਜਾ ਰਿਹਾ ਹੈ।ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਰੋਨਾ ਮਹਾਂਮਾਰੀ ਨੂੰ ਅਵਸਰ ਵਿੱਚ ਬਦਲ ਕੇ ਜਨਤਾ ਦੇ ਖੂਨ ਪਸੀਨੇ ਨਾਲ ਖੜ੍ਹੇ ਕੀਤੇ ਗਏ ਸਰਵਜਨਕ ਖੇਤਰਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ, ਜਨਤਕ ਅਤੇ ਮਨੁੱਖੀ ਅਧਿਕਾਰਾਂ ਤੇ ਹਮਲੇ ਕਰਨ, ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ, ਕਰਮਚਾਰੀਆਂ ਦੇ ਮਹਿੰਗਾਈ ਭੱਤੇ, ਐਲ. ਟੀ. ਸੀ. ਅਤੇ ਤਨਖਾਹ ਵਾਧੇ ਤੇ ਰੋਕ ਲਗਾਉਣ, ਮਨਮਾਨੇ ਤਰੀਕੇ ਨਾਲ਼ ਤਨਖ਼ਾਹ ਕਟੌਤੀਆਂ ਕਰਨ, ਲੋਕ ਭਲਾਈ ਕਾਨੂੰਨਾਂ ਨੂੰ ਸਮਾਪਤ ਕਰਨ, ਕੰਮ ਕਰਨ ਦੇ ਘੰਟੇ 8 ਤੋਂ ਵਧਾ ਕੇ 12ਘੰਟੇ ਕਰਨੇ, ਕਰਮਚਾਰੀਆਂ ਦੀ ਛਾਂਟੀ ਕਰਨ, ਅਸਹਿਮਤੀ ਦੀ ਆਵਾਜ਼ ਨੂੰ ਦਬਾਉਣਾ, ਜਨਵਾਦੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਸਮਾਜਿਕ ਕਰਮਚਾਰੀਆਂ ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਯੂ. ਏ .ਪੀ. ਏ. ਵਰਗੇ ਕਾਲੇ ਕਾਨੂੰਨਾਂ ਨਾਲ ਜੇਲ੍ਹਾਂ ਵਿੱਚ ਡੱਕਣ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਅਤੇ ਪੂੰਜੀਪਤੀਆਂ ਦੇ ਹਿਤਾਂ ਦੀ ਰਾਖੀ ਲਈ ਨਵਉਦਾਰੀਕਰਨ ਦੀਆਂ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦੇ ਖਿਲਾਫ ਕੀਤਾ ਜਾ ਰਿਹਾ ਹੈ