ਲੁਧਿਆਣਾ: 30 ਅਗਸਤ
(ਹੇਮਰਾਜ, ਨਰੇਸ਼ ਕੁਮਾਰ)
ਲੁਧਿਆਣਾ ਵਿੱਚ ਗੁੰਡਾਗਰਦੀ ਫੈਲ ਰਹੀ ਹੈ, ਇਸ ਦੇ ਮੱਦੇਨਜ਼ਰ ਕੁਝ ਨੌਜਵਾਨਾਂ ਨੇ ਗਿੱਲ ਰੋਡ ਤੋਂ ਜੀ.ਐਨ.ਈ ਕਾਲਜ ਦੇ ਸਾਹਮਣੇ ਪੈਟਰੋਲ ਪੰਪ ਤੇ ਕੰਮ ਕਰ ਰਹੇ ਕਰਿੰਦਿਆਂ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਦੀ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।