ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ) ਕਰੋਨਾ ਵਾਇਰਸ ਦੇ ਚੱਲਦਿਅਾ ਜਿਥੇ ਅਾਮ ਅਾਦਮੀ ਦਾ ਜੀਣਾ ਮੁਸ਼ਕਲ ਹੋਇਆ ਹੈ ੳੁਥੇ ਹੀ  ਬਲਾਕ ਗੜ੍ਹਸ਼ੰਕਰ ਦੇ  ਪਿੰਡ ਦੇਨੋਵਾਲ ਖ਼ੁਰਦ (ਬਸਤੀ ਸੈਸੀਆਂ ) ਵਿਖੇ ਗ੍ਰਾਮ ਪੰਚਾਇਤ ਦੇਣੋਵਾਲ ਖੁਰਦ ਨੇ ਸਰਪੰਚ ਜਤਿੰਦਰ ਜੋਤੀ ਦੀ ਅਗਵਾਈ ਹੇਠ  100 ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ  ਅਤੇ ਪਿੰਡ ਵਿੱਚ ਹੁਣ ਤੱਕ ਤੀਸਰੀ ਵਾਰ ਸੈਟੇਨਾਯੀਅਰ ਸਪਰੇਅ ਵੀ ਕੀਤੀ ਗੲੀ ਇਸ ਮੌਕੇ ਪੰਜਾਬ ਪੁਲਿਸ ਗੜ੍ਹਸ਼ੰਕਰ ਦੇ  ਐਸ. ਐਚ. ਓ ਇਕਬਾਲ ਸਿੰਘ ਵੀ ਅਾਪਣੀ ਟੀਮ ਨਾਲ ਹਾਜ਼ਰ ਸਨ। ਇਸ ਮੌਕੇ ਸਰਪੰਚ ਜਤਿੰਦਰ ਜੋਤੀ ਨੇ ਕਿਹਾ ਕਿ ਇਹ ਸਮਾ ਸਾਡੇ ਲਈ ਇੱਕ ਦੂਸਰੇ ਦੀ ਮੱਦਦ ਕਰਨ ਦਾ ਹੈ ਜੇਕਰ ਪਿੰਡ ਦੇ ਕਿਸੇ ਵੀ ਲੋੜ੍ਹ ਬੰਦ  ਵਿਅਕਤੀ ਨੂੰ ਕੋਈ ਵੀ ਸਮੱਸਿਆ ਹੈ ਤਾ ਉਹ ਗ੍ਰਾਮ ਪੰਚਾਇਤ ਨਾਲ ਸੰਪਰਕ ਕਰ ਸਕਦਾ ਹੈ ਅਤੇ ਸਰਪੰਚ ਜਤਿੰਦਰ ਜੋਤੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਕੇ ਰਹਿਣ ਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ  ਇਸ ਮੌਕੇ ਵਿਜੈ ਕੁਮਾਰ, ਬਿਸ਼ਨ ਚੰਦ, ਬਿਕਰਮਜੀਤ. ਦਰਵਾਰਾ ਸਿੰਘ ਅਾਦਿ  ਹਾਜ਼ਰ ਸਨ।