ਫਗਵਾੜਾ (ਡਾ ਰਮਨ) ਅੱਜ ਕਰੋਨਾ ਵਾਇਰਸ ਦੇ ਕਰਕੇ ਲੋਕ ਹਿੱਤ ਲਈ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਹੋਇਆ ਹੈ ।ਜਿਸ ਦੇ ਮੱਦੇ ਨਜ਼ਰ ਅੱਜ ਦੂਸਰੇ ਦਿਨ ਫਗਵਾੜਾ ਵਿਖੇ ਬਲਵਿੰਦਰ ਸਿੰਘ ਧਾਰੀਵਾਲ ਹਲਕਾ ਵਿਧਾਇਕ ਫਗਵਾੜਾ ਨੇ 2000 ਬੰਦੇ ਦਾ ਖਾਣਾਂ ਆਪਣੇ ਘਰ ਵਿੱਚ ਬਣਵਾ ਕੇ ਝੂਗੀ ਝੌਂਪੜੀਆਂ ਵਿੱਚ ਰਹਿੰਦੇ ਵਸਨੀਕਾਂ ਨੂੰ ਦਿੱਤਾ ਗਿਆ ।ਇਸ ਮੋਕੇ ਵਿਸੇਸ਼ ਤੌਰ ਤੇ ਹਲਕਾ ਵਿਧਾਇਕ ਫਗਵਾੜਾ ਦੇ ਸਪੁੱਤਰ ਕਮਲ ਧਾਲੀਵਾਲ, ਹਨੀ ਧਾਲੀਵਾਲ ,ਇਸੂ ਵਰਮਾਨੀ, ਰਘੂ ਸ਼ਰਮਾ ਲੰਗਰ ਵੰਡਦੇ ਹੋਏ ।