ਰੂਪਨਗਰ ਦੇ ਸਿਵਲ ਹਸਪਤਾਲ ਵਿਚ ਕੋਵਿਡ-19 ਦਾ ਸ਼ੱਕੀ ਮਰੀਜ਼ ਉਮਰ ਲਗਭਗ 29 ਸਾਲ, ਦਾਖਲ ਕਰਵਾਇਆ ਗਿਆ ਹੈ।ਇਸ ਮਰੀਜ਼ ਦੇ ਖੂਨ ਦਾ ਸੈਂਪਲ ਚੈਕ ਕਰਨ ਹਿਤ ਪੀ.ਜੀ.ਆਈ.ਵਿਖੇ ਭੇਜਿਆ ਗਿਆ ਹੈ। ਜਿਸ ਦੀ ਅਜੇ ਰਿਪੋਰਟ ਪ੍ਰਾਪਤ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਇਹ ਵਿਅਕਤੀ (ਸ਼ੱਕੀ ਮਰੀਜ਼) ਤੇ ਉਸਦੀ ਘਰਵਾਲੀ ਹਨੀਮੂਨ ਮਨਾਉਣ ਹਿਤ ਦੁਬਈ ਗਏ ਸਨ ਜਿਥੋਂ ਕਿ ਉਹ 28 ਫਰਵਰੀ ਨੂੰ ਵਾਪਿਸ ਆ ਗਏ ਸਨ। 14-15 ਮਾਰਚ ਨੂੰ ਇਸ ਆਦਮੀ ਨੂੰ ਖੰਘ-ਜ਼ੁਖਾਮ ਤੇ ਬੁਖਾਰ ਹੋ ਗਿਆ। ਜਿਸ ਦੀ ਕਿ ਇਹ ਪਹਿਲਾਂ ਘਰ ਹੀ ਇਲਾਜ ਕਰਦੇ ਰਹੇ ਤੇ ਜਦੋਂ ਸਿਵਲ ਹਸਪਤਾਲ ਵਿਖਾਇਆ ਤਾਂ ਉਥੇ ਆਈਸੋਲੇਸ਼ਨ ਵਿਚ ਦਾਖਲ ਕਰਕੇ ਬਲੱਡ ਦਾ ਸੈਂਪਲ ਟੈਸਟ ਹਿਤ ਪੀ.ਜੀ.ਆਈ. ਵਿਖੇ ਭੇਜ ਦਿਤਾ ਗਿਆ ਹੈ।