ਅੱਜ ਤੜਕੇ 5 ਵਜੇ ਦੇ ਕਰੀਬ ਰਾਣੀ ਝਾਂਸੀ ਰੋਡ ਤੇ ਅਨਾਜ ਮੰਡੀ ਵਿਚ ਲੱਗੀ ਅੱਗ ਨਾਲ 43 ਲੋਕਾਂ ਦੀ ਮੌਤ ਹੋ ਗਈ . ਇਨ੍ਹਾਂ ਵਿਚੋਂ ਬਹੁਤੇ ਮਜ਼ਦੂਰ ਸਨ ਜੋ ਕਿ ਉਸ ਵੇਲੇ ਸੁੱਤੇ ਪਏ ਸਨ . ਜ਼ਿਆਦਾ ਮੌਤਾਂ ਦਮ ਘੁੱਟਣ ਨਾਲ ਹੋਈਆਂ . ਅੱਗ ‘ ਤੇ ਕਾਬੂ ਪਾ ਲਿਆ ਗਿਆ ਪਰ ਇਸ ਉਸ ਤੋਂ ਪਹਿਲਾਂ ਹੀ ਬੇਹੱਦ ਜਾਨੀ ਨੁਕਸਾਨ ਹੋ ਚੁੱਕਾ ਸੀ .