(ਅਸ਼ੋਕ ਉੱਚਾ ਪਿੰਡ )

ਫਗਵਾੜਾ/ਜੰਡਿਆਲਾ-

ਦੁਆਬੇ ਦੀ ਸ਼ਾਨ ਜੰਡਿਆਲਾ ਮੰਜਕੀ ਨੂੰ ਲੱਗਾ ਗ੍ਰਹਿਣ।

(ਅਸ਼ੋਕ ਉੱਚਾ ਪਿੰਡ )
ਪਿੰਡ ਜਡਿੰਆਲਾ ਜਿੱਥੇ ਕਿ ਇੰਨੇ ਵੱਡੇ ਵੱਡੇ ਲੀਡਰ ਹੋਏ ਹਨ ਅਤੇ ਕਰੀਬ ਅੱਠ ਦਸ ਹਜ਼ਾਰ ਵੋਟ ਵੀ ਹੈ ਪਰ ਵਿਕਾਸ ਪੱਖੋਂ ਕਾਫੀ ਪੱਛੜਿਆ ਹੋਇਆ ਹੈ ਜਿਸ ਦੀ ਤਾਜਾ ਮਿਸਾਲ
ਇਸ ਪਿੰਡ ਦੀ ਮੇਨ ਰੋਡ ਜੋ ਕਿ ਪਿਛਲੇ ਕਈ ਸਾਲਾਂ ਤੋਂ ਟੁਟੀ ਪਈ ਹੈ ਉਸ ਦੀ ਸਰਕਾਰ ਵੱਲੋਂ ਕੋਈ ਵੀ ਸਾਰ ਨਹੀਂ ਲਈ ਜਾ ਰਹੀ ਅਤੇ ਇਉਂ ਲੱਗਦਾ ਹੈ ਕਿ ਪਿੰਡ ਵਾਸੀ ਵੀ ਇਹੋ ਜਿਹੀ ਜਿੰਦਗੀ ਜਿਉਣ ਦੇ ਆਦੀ ਹੋ ਚੁੱਕੇ ਹਨ ।
ਅਤੇ ਹੁਣ ਭੂ ਮਾਫੀਆ ਵੀ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨੀਂ ਦੇਖਣ ਨੂੰ ਮਿਲੀ ਕਿ ਜਦੋਂ ਗਲਾਡਾ ਦੇ ਅਫਸਰਾਂ ਵਲੋਂ ਜਦੋਂ ਨਜਾਇਜ਼ ਕਬਜ਼ਿਆਂ ਦੇ ਸਬੰਧ ਵਿੱਚ ਜੰਡਿਆਲਾ ਮੰਜਕੀ ਵਿਖੇ ਨੂਰਮਹਿਲ ਰੋਡ ਤੇ ਬਣਾਈ ਜਾ ਰਹੀ ਮਾਰਕੀਟ ਦਾ ਸਰਵੇਖਣ ਕਰਨਾ ਚਾਹਿਆ ਤਾਂ ਨਜਾਇਜ਼ ਅਤੇ ਬਿਨ ਨਕਸ਼ਾ ਪਾਸ ਕਰਾਏ ਦੁਕਾਨਾਂ
ਬਣਾ ਰਹੇ ਲੋਕਾਂ ਨੇ ਗਲਾਡਾ ਲੁਧਿਆਣਾ ਦੇ ਅਧਿਕਾਰੀਆਂ ਨਾਲ ਤੂੰ ਤੜਾਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਐਸ, ਡੀ, ਓ ਸਾਬ ਅਤੇ ਜੇ, ਈ, ਸਾਬ ਨੂੰ ਆਪਣੀ ਸਿਆਸੀ ਪਹੁੰਚ ਦੀ ਧਮਕੀ ਦਿੱਤੀਆ ਗਈਆਂ
ਜਿਸ ਤੋ ਪਤਾ ਲੱਗਦਾ ਹੈ ਕਿ ਕਿਉਂ ਨਜਾਇਜ਼ ਕਬਜੇ ਧਾਰੀਆ ਦੇ ਹੌਸਲੇ ਬੁਲੰਦ ਹਨ ਅਤੇ ਸੱਤਾਧਾਰੀ ਲੀਡਰਾਂ ਦੀ ਸਰਪ੍ਰਸਤੀ ਹੇਠ ਨਜਾਇਜ਼ ਕਲੋਨੀਆਂ ਦਾ ਕੰਮ ਸਿਖਰਾ ਤੇ ਹੈ ਜੋ ਕਿ ਸਰਕਾਰ ਨੂੰ ਘੁਣ ਵਾਂਗ ਅੰਦਰੋਂ ਅੰਦਰੀ ਖਾਈ ਜਾ ਰਿਹਾ ਹੈ ਤੇ ਲੋਕਲ ਲੀਡਰ ਵੀ ਆਪਣੇ ਵੋਟ ਬੈਂਕ ਖਾਤਰ ਚੁੱਪ ਚਾਪ ਕੰਨਾ ਵਿੱਚ ਰੂਂ ਦੇ ਕਿ ਬੈਠੇ ਹਨ।