ਸੁਲਤਾਨਪੁਰ ਲੋਧੀ , 1 ਮਾਰਚ (ਮਲਕੀਤ ਕੌਰ)

ਕਾਂਗਰਸ ਪਾਰਟੀ ਦੇ ਦੁਅਾਬੇ ਦੇ ਸੀਨੀਅਰ ਆਗੂ ਸ਼ਿਵਕੰਵਰ ਸਿੰਘ ਸੰਧੂ ਨੇ ਅੱਜ ਡੋਗਰਾ ਪੈਲਸ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਦਿੱਲੀ ਚ ਹੋਏ ਦੰਗਿਆਂ ਦੀ ਅਸਲ ਕਹਾਣੀ ਤੋਂ ਸਾਰੇ ਦੇਸ਼ ਦੇ ਲੋਕ ਵਾਕਿਫ ਹੋ ਗਏ ਹਨ । ਉਨ੍ਹਾਂ ਕਿਹਾ ਕਿ ਇਹਨਾਂ ਦੰਗਿਆਂ ਨੇ ਸਮੁੱਚੀ ਮਨੁੱਖਤਾ ਦੇ ਆਪਸੀ ਭਾਈਚਾਰੇ ਨੂੰ ਡਾਢੀ ਕਰਾਰੀ ਸੱਟ ਮਾਰੀ ਹੈ । ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਸ਼ਾਹੀਨ ਬਾਗ ਕਾਂਡ ਨੂੰ ਸੰਭਾਲਣ ਚ ਪੂਰੀ ਤਰ੍ਹਾਂ ਆਸਫਲ ਸਿੱਧ ਹੋਈ ਹੈ । ਜਿਹੜੀ ਸਰਕਾਰ ਦਿੱਲੀ ਚ ਲਾਅ ਐਡ ਆਰਡਰ ਕੰਟਰੋਲ ਨਹੀ ਕਰ ਸਕੀ ਉਹ ਪੂਰੇ ਦੇਸ਼ ਨੂੰ ਕਿਵੇਂ ਕੰਟਰੋਲ ਕਰੇਗੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੀ ਏ ਏ ਤੇ ਅੈਨ ਪੀ ਆਰ ਦੇ ਬਣਾਏ ਕਾਨੂੰਨਾਂ ਦਾ ਸ਼ਾਇਦ ਹਾਲੇ ਤੱਕ ਅਹਿਸਾਸ ਨਹੀ ਹੋਇਆ ।ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਦੀ ਇਸ ਕਾਰਗੁਜ਼ਾਰੀ ਨੇ ਸਮੁੱਚੇ ਦੇਸ਼ ਦੇ ਲੋਕਾਂ ਤੇ ਖਾਸ ਕਰਕੇ ਦਿੱਲੀ ਨੂੰ ਅੱਗ ਦੇ ਸਪੁਰਦ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਹਾਲੇ ਵੀ ਸਰਕਾਰ ਨੂੰ ਇਸ ਚੀਜ਼ ਦਾ ਖਿਆਲ ਨਹੀਂ ਕਿ ਉਸ ਦੀ ਕੀਤੀ ਹੋਈ ਇਸ ਭੂਮਿਕਾ ਕਾਰਨ ਨਹੀਂ ਪੂਰੇ ਦੇਸ਼ ਦੇ ਲੋਕ ਬਲਦੀ ਦੇ ਬੁੱਥੇ ਤੇ ਪੁੱਜ ਗਏ ਹਨ ।ਇਹ ਘਟਨਾਵਾਂ 1984 ਦੀਆਂ ਘਟਨਾਵਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ । ਸ਼ਿਵਕੰਵਰ ਸੰਧੂ ਨੇ ਕਿਹਾ ਕਿ ਕੇਦਰ ਸਰਕਾਰ ਨੇ ਭਾਵੇਂ ਆਪਣੀ ਕਾਰਗੁਜ਼ਾਰੀ ਛਿਪਾਉਣ ਲਈ ਲੱਖ ਕੋਸ਼ਿਸ਼ ਕੀਤੀ ਪਰ ਲੋਕ ਇਸਦੀ ਅਸਲ ਕਹਾਣੀ ਤੋਂ ਪੂਰੀ ਤਰ੍ਹਾਂ ਵਾਕਿਫ ਹਨ । ਉਨ੍ਹਾਂ ਕਿਹਾ ਕਿ ਇਹਨਾਂ ਘਟਨਾਵਾਂ ਚ ਵੀ ਬਲਦੀ ਤੇ ਪੈਟਰੋਲ ਪਾਉਣ ਲਈ ਦੇਸ਼ ਦੇ ਕਈ ਹਕੂਮਤੀ ਲੀਡਰਾਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਾਲੀ ਭੂਮਿਕਾ ਮੁੜ ਨਿਭਾਈ ਗਈ ਹੈ । ਉਨ੍ਹਾਂ ਕਿਹਾ ਕਿ ਸਰੁੱਖਿਆ ਬਲ ਤਾਂ ਖੜ੍ਹੇ ਖੜੋਤੇ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਕੁਝ ਕਰਨ ਦਾ ਸਰਕਾਰ ਵਲੋ ਹੁਕਮ ਹੀ ਨਹੀ ਸੀ । ਉਨ੍ਹਾਂ ਨਾਲ ਇਸ ਸਮੇ ਜੋਬਨਪ੍ਰੀਤ ਸਿੰਘ , ਅਮਨਦੀਪ ਸਿੰਘ ਭਿੰਡਰ , ਮਨਜੀਤ ਸਿੰਘ ਡੋਗਰਾ , ਜਸਵੰਤ ਸਿੰਘ ਸੰਧੂ , ਕਸ਼ਮੀਰ ਸਿੰਘ ਸੰਧੂ , ਕੁਲਦੀਪ ਸਿੰਘ ਸੂਜੋਕਾਲੀਆ , ਹਰਪਾਲ ਸਿੰਘ ਖੁਰਦਾ ਆਦਿ ਨੇ ਸ਼ਿਰਕਤ ਕੀਤੀ ।