ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ, ਨਿਤਿਨ ਗਡਕਰੀ, ਬੀਬਾ ਹਰਸਿਮਰਤ ਬਾਦਲ,ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ
ਫਗਵਾੜਾ (, ਡਾ ਰਮਨ ) ਸ਼੍ਰੋਮਣੀ ਯੂਥ ਅਕਾਲੀ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਅਤੇ ਫਗਵਾੜਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਣਥੱਕ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਪਵਿੱਤਰ ਅਸਥਾਨਾ ਨੂੰ ਦਿੱਲੀ-ਅਮਿ੍ਰਤਸਰ-ਕਟੜਾ ਐਕਸਪ੍ਰੈਸ ਹਾਈਵੇ ਵਿਚ ਜੋੜੇ ਜਾਣ ਦੀ ਮਨਜ਼ੂਰੀ ਮਿਲ਼ਨ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਇਹ ਸਿੱਖ ਇਤਿਹਾਸ ਵਿਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨਾਂ ਕਿਹਾ ਕਿ ਗੁਰੂ ਨਾਮ-ਲੇਵਾ ਸੰਗਤਾਂ ਲਈ ਬੜੀ ਖ਼ੁਸ਼ੀ ਦਾ ਮੁਕਾਮ ਹੋਵੇਗਾ ਕਿ ਇੱਕੋ ਬਾਰ ਵਿਚ ਦਿੱਲੀ ਤੋਂ ਕਟੜਾ ਜਾਂਦੇ ਹੋਏ ਹੀ ਪੰਜ ਇਤਿਹਾਸਕ ਗੁਰੂ ਅਸਥਾਨਾ ਦੇ ਦਰਸ਼ਨ ਦੀਦਾਰ ਕਰ ਸਕਣਗੇ। ਖੁਰਾਣਾ ਨੇ ਕਿਹਾ ਕਿ ਇਸ ਕੰਮ ਲਈ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ,ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ,ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਕੌਮ ਨੂੰ ਦਿੱਤੇ ਬੇਸ਼ਕੀਮਤੀ ਤੋਹਫ਼ੇ ਲਈ ਵਧਾਈ ਦਿੱਤੀ ਅਤੇ ਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਕੰਮ ਨੂੰ ਛੇਤੀ ਤੇ ਛੇਤੀ ਸ਼ੁਰੂ ਕਰ ਕੇ ਨੇਪਰੇ ਚਾੜਿਆ ਜਾਵੇ। ਖੁਰਾਣਾ ਨੇ ਕਿਹਾ ਕਿ ਪਹਿਲਾ ਕਰਤਾਰਪੁਰ ਕਾਰੀਡੋਰ ਵੀ ਅਕਾਲੀ ਦਲ ਦੇ ਸਹਿਯੋਗ ਸਦਕਾ ਸ਼੍ਰੀ ਮੋਦੀ ਜੀ ਵਲੋਂ ਦਿੱਤਾ ਦੇਸ਼ ਵਿਦੇਸ਼ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਲਈ ਇੱਕ ਅਜ਼ੀਮ ਤੋਹਫ਼ਾ ਸੀ। ਉਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ.ਸੁਖਬੀਰ ਸਿੰਘ ਬਾਦਲ ਜੀ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਹਿਤਾਂ ਲਈ ਲਗਾਤਾਰ ਕੇਂਦਰ ਦੇ ਸੰਪਰਕ ਵਿਚ ਰਹਿ ਕੇ ਕਈ ਪ੍ਰੋਜੈਕਟ ਪੰਜਾਬ ਨੂੰ ਦੇ ਚੁੱਕੇ ਹਨ ਅਤੇ ਪੰਜਾਬ ਦੀ ਤਰੱਕੀ ਲਈ ਕਈ ਫ਼ੈਸਲੇ ਵੀ ਕੇਂਦਰ ਸਰਕਾਰ ਨੇ ਲਏ ਹਨ। ਖੁਰਾਣਾ ਨੇ ਦੱਸਿਆ ਕਿ ਇਹ ਹਾਈਵੇ ਦਿੱਲੀ ਤੋ ਸੁਰੂ ਹੋਕੇ ਨਕੋਦਰ ਵਿਚ ਦੀ ਸ਼ੁਰੂ ਹੋਕੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਸੁਲਤਾਨਪੁਰ ਲੋਧੀ, ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਅਸਥਾਨ ਗੋਇੰਦਵਾਲ ਸਾਹਿਬ,ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਅਸਥਾਨ ਖਡੂਰ ਸਾਹਿਬ,ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਦੀ ਨਗਰੀ ਤਰਨਤਾਰਨ ਤੋਂ ਹੁੰਦਾ ਹੋਇਆ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਦੀ ਪਾਵਨ ਨਗਰੀ ਸ਼੍ਰੀ ਅਮਿ੍ਰਤਸਰ ਸਾਹਿਬ ਫਿਰ ਮਾਤਾ ਵੈਸ਼ਨੋ ਦੇਵੀ ਕਟੜਾ ਤਕ ਜਾਏਗਾ। ਉਨਾਂ ਕਿਹਾ ਇਸ ਉਪਰਾਲੇ ਲਈ ਸ੍ਵੋਮਣੀ ਯੂਥ ਅਕਾਲੀ ਦਲ ਅਤੇ ਸਮੂਹ ਸੰਗਤਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੀਆਂ ਹਨ। ਇਹ ਦਿੱਲੀ-ਅਮਿ੍ਰਤਸਰ-ਕਟੜਾ ਤੋਂ ਆਉਣ ਜਾਣ ਵਾਲੀਆਂ ਸੰਗਤਾ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ।

——————————