* ਕਿਸਾਨ ਵਿਰੋਧੀ ਕਾਨੂੰਨ ਵਾਪਸ ਨਾ ਲਏ ਤਾਂ ਟਿਕ ਨਹੀਂ ਸਕੇਗੀ ਕੇਂਦਰ ਸਰਕਾਰ – ਰਾਜੂ
ਫਗਵਾੜਾ (ਡਾ ਰਮਨ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਵਲੋਂ ਅੱਜ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਦੇਖਰੇਖ ਹੇਠ ਪਿੰਡ ਪੱਧਰ ਤੇ ਧਰਨੇ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜਬਰਦਸਤ ਰੋਜ ਮੁਜਾਹਰੇ ਕੀਤੇ ਗਏ। ਇਸ ਮੌਕੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਕਿਸਾਨੀ ਸਬੰਧੀ ਸੰਸਦ ਵਿਚ ਪਾਸ ਕੀਤੇ ਗਏ ਕਾਨੂੰਨ ਨਾ ਸਿਰਫ ਪੰਜਾਬ ਦੇ ਕਿਸਾਨਾਂ, ਆੜਤੀਆਂ, ਮੁਨੀਮਾਂ ਅਤੇ ਮੰਡੀ ਮਜਦੂਰਾਂ ਨੂੰ ਬੇਰੁਜਗਾਰ ਕਰ ਦੇਣਗੇ ਉੱਥੇ ਹੀ ਪੰਜਾਬ ਦੀ ਆਰਥਕਤਾ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਦੇਣਗੇ ਕਿਉਂਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਜਿੱਥੇ ਦੀ ਆਰਥਕਤਾ ਕਿਸਾਨੀ ਉੱਪਰ ਹੀ ਨਿਰਭਰ ਕੇਂਦਰ ਸਰਕਾਰ ਨੇ ਬੇਸ਼ਕ ਕਿਹਾ ਕਿ ਐਮ.ਐਸ.ਪੀ. ਨੂੰ ਖਤਮ ਨਹੀਂ ਕੀਤਾ ਜਾ ਰਿਹਾ ਲੇਕਿਨ ਸਰਕਾਰ ਨੇ ਇਹਨਾਂ ਕਾਨੂੰਨਾਂ ਵਿਚ ਘੱਟੋ-ਘੱਟ ਸਮਰਥਨ ਮੁੱਲ ਨੂੰ ਜਾਰੀ ਰੱਖਣ ਦੀ ਕੋਈ ਗਰੰਟੀ ਨਹੀਂ ਦਿੱਤੀ ਇਸ ਦੌਰਾਨ ਉਹਨਾਂ ਦਰਵੇਸ਼ ਪਿੰਡ ਵਿਖੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਹਨਾਂ ਕਾਲੇ ਕਾਨੂੰਨਾਂ ਨੂੰ ਕਿਸੇ ਕੀਮਤ ਤੇ ਸਵੀਕਾਰ ਨਹੀਂ ਕਰੇਗੀ ਜੇਕਰ ਮੋਦੀ ਸਰਕਾਰ ਨੇ ਆਪਣੀ ਜਿੱਦ ਨਾ ਛੱਡੀ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਸਰਕਾਰ ਕੇਂਦਰ ਦੀ ਸੱਤਾ ਵਿਚ ਟਿਕੀ ਨਹੀਂ ਰਹਿ ਸਕੇਗੀ। ਜਿਸ ਦੇ ਲਈ ਜਿਸ ਪੱਧਰ ਤੇ ਸੰਘਰਸ਼ ਦੀ ਲੋੜ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਖਹਿਰਾ ਸਰਪੰਚ, ਅਮਰੀਕ ਸਿੰਘ ਮੀਕਾ, ਮਨਜੀਤ ਸਿੰਘ ਢੰਡਾ, ਰੇਸ਼ਮ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਖਾਲਸਾ, ਗੁਰਤੇਜ ਸਿੰਘ ਤੇਜਾ, ਡਾ. ਚਰਨਜੀਤ, ਸੁਖਵਿੰਦਰ ਪਾਲ, ਦਰਸ਼ੀ ਉੱਚਾ ਪਿੰਡ, ਗੁਰਚਰਨ ਸਿੰਘ ਮੋਨੂੰ, ਪਾਲ ਚੰਦ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਸ਼ਵਿੰਦਰ ਨਿਸ਼ਚਲ, ਹਰਪ੍ਰੀਤ ਸਿੰਘ ਸੋਨੂੰ, ਗੋਪੀ ਬੇਦੀ, ਨਰਿੰਦਰ ਕੁਮਾਰ ਨੰਬਰਦਾਰ ਆਦਿ ਹਾਜਰ ਸਨ।