ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ ਦੇ ਨਜ਼ਦੀਕ ਪਿੰਡ ਬਾਜਵਾ ਕਲਾਂ ਵਿਖੇ ਧੰਨ ਧੰਨ ਬਾਬਾ ਸੁਖਚੈਨ ਦਾਸ ਜੀ ਦੇ ਬਾਜ਼ੀਗਰ ਬਰਾਦਰੀ ਵੱਲੋਂ ਦਾਦੀ ਬੋੜੀ ਅਤੇ ਬਾਬਾ ਮਹਿਤਾ ਜੀ ਦੀ ਮਿੱਠੀ ਯਾਦ ਵਿਚ ਸਮਰਪਿਤ ਦਾਸੀਕੇ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿਖੇ 20/9/2020 ਨੂੰ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਾਜ਼ੀਗਰ ਸਭਾ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਾਹਬੀ ਦਾਸੀਕੇ ਸ਼ਾਹਕੋਟੀ ਨੇ ਦੱਸਿਆ ਕਿ ਦਾਸੀਕੇ ਗੋਤ ਜਠੇਰਿਆਂ ਦੇ ਸਾਲਾਨਾ ਮੇਲਾ ਤੇ ਮੌਕੇ ਸਵੇਰੇ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਤੋਂ ਉਪਰੰਤ ਰਾਗੀ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਇਸ ਮੌਕੇ ਆਈਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਜ਼ੀਗਰ ਸਭਾ ਦੇ ਸਾਬਕਾ ਪ੍ਰਧਾਨ ਸਾਹਬੀ ਦਾਸੀਕੇ ਸ਼ਾਹਕੋਟੀ ,ਰਤਨ ਸਿੰਘ ਮੁਰਾਦਪੁਰ, ਜੋਗਿੰਦਰ ਪਾਲ ਸ਼ਾਹਕੋਟ,ਜਗੀਰ ਸਿੰਘ, ਪਰਮਜੀਤ ਸਿੰਘ,ਜੀਤ ਸਿੰਘ,ਮੀਤਾ ਬਾਹਮਣੀਆਂ, ਸਰਬਜੀਤ ਸਿੰਘ,ਸਵਰਣ ਸਿੰਘ ਨਿਮਾਜ਼ੀ ਪੁਰ, ਸਵਰਣ ਸਿੰਘ ਭੋਇਪੁਰ, ਬਲਵੰਤ ਸਿੰਘ, ਜਰਨੈਲ ਸਿੰਘ,ਭੋਲਾ ਢੇਰੀਆਂ,ਪਵਨ ਕੁਮਾਰ,
, ਕਰਨਜੀਤ, ਸੁਖਦੀਪ ਸਿੰਘ ਸੋਨੂੰ, ਦੀਸ਼ਾ, ਜਸਵੰਤ ਸਿੰਘ ਕਨੇਡਾ, ਦਲਵਿੰਦਰ ਦਿਆਲਪੁਰੀ ਲੋਕ ਗਾਇਕ, ਬਲਦੇਵ ਸਿੰਘ ਕਾਲਿਆਣ ਐਸ਼ੀ ਪੀ ਸੀ ਮੈਂਬਰ, ਅਮਰਜੀਤ ਕੌਰ, ਜਸਕਰਨ ਕੌਰ, ਮਨਜੀਤ ਕੌਰ ਈਸੇਵਾਲ,ਭਜਨ ਕੌਰ ਮੈਂਬਰ ਪੰਚਾਇਤ ਨਿਮਾਜ਼ੀਪੁਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਭਵਨਦੀਪ ਕੌਰ ਆਦਿ ਹਾਜ਼ਰ ਸਨ


ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ