(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ, ਸਰਕਾਰੀ ਮਿਡਲ ਸਕੂਲ ਰੌਂਤ, ਬਲਾਕ ਸ਼ਾਹਕੋਟ-2 ਵਿਖੇ ਦਾਨੀ ਸੱਜਣ ਰਘਬੀਰ ਸਿੰਘ ਪੰਨੂੰ ਵੱਲੋਂ ਵਾਟਰ ਫਿਲਟਰ ਅਤੇ ਸੁਖਦੇਵ ਸਿੰਘ ਪੰਨੂੰ ਵੱਲੋਂ ਲੈਕਚਰ ਸਟੈਂਡ ਦਿੱਤਾ ਗਿਆ। ਇਸ ਮੌਕੇ ਸਕੂਲ ਮੁੱਖੀ ਰਜਿੰਦਰ ਕੌਰ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਗੁਰਭੇਜ ਸਿੰਘ ਸੇਵਾ ਮੁਕਤ ਸਹਾਇਕ ਖੁਰਾਕ ਸਪਲਾਈ ਅਫ਼ਸਰ, ਗੋਵਿੰਦਾ ਸਰਪੰਚ ਰੌਂਤ, ਗੁਰਨੇਕ ਸਿੰਘ ਮੈਂਬਰ ਪੰਚਾਇਤ, ਸੁਰਿੰਦਰ ਸਿੰਘ ਪੰਨੂੰ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ। ਇਸ ਮੌਕੇ ਸਕੂਲ ਮੁੱਖੀ ਰਜਿੰਦਰ ਕੌਰ ਅਤੇ ਮਾ. ਅਜ਼ਾਦ ਸਿੰਘ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨਾਂ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਗੋਵਿੰਦਾ ਨੇ ਬੱਚਿਆਂ ਨੂੰ ਆਉਣ ਵਾਲੇ ਸਲਾਨਾ ਇਮਤਿਹਾਨਾਂ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਕੂਲ ਮੁੱਖੀ ਰਜਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜ਼ਾਦ ਸਿੰਘ, ਮਨਿੰਦਰ ਕੁਮਾਰ, ਮਨਪ੍ਰੀਤ ਕੌਰ, ਸੁਰਿੰਦਰ ਕੌਰ, ਬਖਸ਼ੋ ਆਦਿ ਹਾਜ਼ਰ ਸਨ